ਕਾਰ ਵਿਹਾਰ ਦੇ ਪੱਤਰ


ਤੁਹਾਡੀ ਮਾਨਸਾ ਵਿਖੇ ਇਲੈੱਕਟ੍ਰਾਨਿਕਸ ਦੀ ਦੁਕਾਨ ਹੈ। ਲੁਧਿਆਣਾ ਸਥਿਤ ਐਲ.ਜੀ. ਕੰਪਨੀ ਨੂੰ ਇੱਕ ਪੱਤਰ ਲਿਖ ਕੇ ਏਜੰਸੀ ਲੈਣ ਲਈ ਵੇਰਵਿਆਂ ਦੀ ਮੰਗ ਕਰੋ ਅਤੇ ਨਾਲ ਹੀ ਆਪਣੇ ਵਪਾਰਕ ਸਬੰਧਾਂ ਬਾਰੇ ਵੀ ਜਾਣਕਾਰੀ ਦਿਓ।


ਰਵੀ ਇਲੈਕਟ੍ਰੋਨਿਕਸ,

ਜੀ.ਟੀ. ਰੋਡ,

ਮਾਨਸਾ।

ਸੇਵਾ ਵਿਖੇ,

ਮੈਨੇਜਿੰਗ ਡਾਇਰੈਕਟਰ,

ਐਲ.ਜੀ. ਕੰਪਨੀ,

ਘੰਟਾ ਘਰ ਚੌਂਕ,

ਲੁਧਿਆਣਾ।

ਵਿਸ਼ਾ : ਕੰਪਨੀ ਦੇ ਉਤਪਾਦਨਾਂ ਦੀ ਏਜੰਸੀ ਲੈਣ ਸਬੰਧੀ।

ਸ੍ਰੀਮਾਨ ਜੀ,

ਅਸੀਂ ਆਪ ਦੀ ਕੰਪਨੀ ਦੇ ਹਰ ਪ੍ਰਕਾਰ ਦੇ ਉਤਪਾਦਨਾਂ ਦੀ ਏਜੰਸੀ ਲੈਣ ਦੇ ਚਾਹਵਾਨ ਹਾਂ ਜੀ। ਇਸ ਸਬੰਧੀ ਆਪ ਦੀ ਸੇਵਾ ਵਿੱਚ ਬੇਨਤੀ ਹੈ ਕਿ :

1. ਸਾਡੀ ਦੁਕਾਨ ਸ਼ਹਿਰ ਦੇ ਮੁੱਖ ਬਜ਼ਾਰ ‘ਚ ਹੈ। ਇਹ ਪਿਛਲੇ ਦਸ ਸਾਲਾਂ ਤੋਂ ਗਾਹਕਾਂ ਦੀ ਸੇਵਾ ਵਿੱਚ ਹਰਮਨ-ਪਿਆਰੀ ਹੋ ਚੁੱਕੀ ਹੈ। ਸਾਡੇ ਕੋਲ ਪਹਿਲਾਂ ਵੀ ਵੱਡੀਆਂ ਕੰਪਨੀਆਂ ਦੀਆਂ ਏਜੰਸੀਆਂ ਹਨ। ਅਸੀਂ ਹਰ ਮਹੀਨੇ ਲਗਪਗ 25 ਤੋਂ 30 ਲੱਖ ਰੁਪਏ ਦਾ ਸਮਾਨ ਵੇਚਦੇ ਹਾਂ। ਸਾਡੇ ਕੋਲ ਆਪ ਦੀ ਕੰਪਨੀਆਂ ਦੇ ਉਤਪਾਦਨਾਂ ਦੀ ਕਾਫ਼ੀ ਮੰਗ ਹੈ। ਇਸ ਲਈ ਸਾਡਾ ਵਿਸ਼ਵਾਸ ਹੈ ਕਿ ਇੱਥੇ ਅਸੀਂ ਇਸ ਕੰਪਨੀ ਦੇ ਉਤਪਾਦਨ ਵੀ ਵੱਡੀ ਮਾਤਰਾ ਵਿੱਚ ਵੇਚ ਸਕਦੇ ਹਾਂ।

2. ਸਾਨੂੰ ਇਸ ਸਬੰਧੀ ਲਿਖਤੀ ਰੂਪ ਵਿੱਚ ਪੂਰੀ-ਪੂਰੀ ਜਾਣਕਾਰੀ ਭੇਜੀ ਜਾਵੇ ਕਿ ਆਪ ਦੀ ਕੰਪਨੀ ਦੀ ਏਜੰਸੀ ਲੈਣ ਲਈ ਕਿਹੜੇ ਕਿਹੜੇ ਨਿਯਮ ਅਤੇ ਸ਼ਰਤਾਂ ਹਨ, ਤਾਂ ਜੋ ਅਸੀਂ ਆਪ ਨਾਲ ਵਪਾਰਕ ਸਬੰਧ ਕਾਇਮ ਕਰ ਸਕੀਏ।

ਪੱਤਰ ਦੇ ਹਾਂ-ਪੱਖੀ ਹੁੰਗਾਰੇ ਦੀ ਉਡੀਕ ਵਿੱਚ,

ਆਪ ਜੀ ਦਾ ਵਿਸ਼ਵਾਸਪਾਤਰ,

ਮਦਨ ਮਿੱਤਲ।