ਕਾਰ ਵਿਹਾਰ ਦੇ ਪੱਤਰ


ਬੁੱਕ ਕਰਾਈ ਗਈ ਟੋਏਟਾ ਕਾਰ ਦੇ ਨਵੇਂ ਮਾਡਲ ਦੀ ਜਾਣਕਾਰੀ ਲਈ ਕੰਪਨੀ ਦੇ ਮੈਨੇਜਰ ਨੂੰ ਪੱਤਰ ਲਿਖੋ।


76, ਅਜੀਤ ਨਗਰ,

ਲੁਧਿਆਣਾ।

10 ਮਾਰਚ, 20 …

ਸੇਵਾ ਵਿਖੇ,

ਜਨਰਲ ਮੈਨੇਜਰ,

ਟੋਏਟਾ ਮੋਟਰਜ਼,

ਮੋਹਾਲੀ।

ਵਿਸ਼ਾ : ਬੁੱਕ ਕਰਾਈ ਹੋਈ ਟੋਇਟਾ ਕਾਰ ਦੇ ਨਵੇਂ ਮਾਡਲ ਦੀ ਜਾਣਕਾਰੀ ਸਬੰਧੀ।

ਸ੍ਰੀਮਾਨ ਜੀ,

ਮੈਂ ਆਪ ਜੀ ਕੋਲ ਨਵੇਂ ਮਾਡਲ ਦੀ ਸਵਿਫਟ ਕਾਰ ਬੁੱਕ ਕਰਾਈ ਹੋਈ ਹੈ ਜਿਸ ਦਾ ਰੈਫਰੈਂਸ/ਰਸੀਦ ਨੰਬਰ 789002 ਮਿਤੀ 20 ਜਨਵਰੀ, 20… ਹੈ। ਮੈਂ ਇਸ ਨਵੇਂ ਮਾਡਲ ਬਾਰੇ ਜਾਣਕਾਰੀ ਲੈਣਾ ਚਾਹੁੰਦਾ ਹਾਂ। ਕਿਰਪਾ ਕਰਕੇ ਮੈਨੂੰ ਹੇਠਾਂ ਲਿਖੀ ਜਾਣਕਾਰੀ ਦਿੱਤੀ ਜਾਵੇ।

1. ਇਹ ਕਾਰ ਕਿਹੜਿਆਂ ਰੰਗਾਂ ਵਿੱਚ ਹੋਵੇਗੀ।

2. ਇਸ ਕਾਰ ਵਿੱਚ ਪਹਿਲੇ ਮਾਡਲ ਨਾਲੋਂ ਕੀ ਕੁਝ ਬਿਹਤਰ ਹੋਵੇਗਾ?

3. ਮੇਰੀ ਵਾਰੀ ਕਦੋਂ ਤੀਕ ਆਉਣ ਦੀ ਉਮੀਦ ਹੈ?

4. ਇਸ ਦੀ (ਐਨ ਰੋਡ) ਕਿੰਨੀ ਕੀਮਤ ਹੋਵੇਗੀ?

ਆਪ ਦੇ ਪੱਤਰ ਦੀ ਉਡੀਕ ਵਿੱਚ,

ਧੰਨਵਾਦ ਸਹਿਤ।

ਆਪ ਜੀ ਦਾ ਵਿਸ਼ਵਾਸਪਾਤਰ,

ਗਗਨਦੀਪ ਸਿੰਘ।