ਕਾਰ ਵਿਹਾਰ ਦੇ ਪੱਤਰ
ਏਸ਼ੀਆ ਪ੍ਰਿੰਟਰਜ਼, ਚੰਡੀਗੜ੍ਹ ਨੇ ਮੈਸਰਜ਼ ਮਾਡਰਨ ਇੰਜੀਨੀਅਰਜ਼, ਕਪੂਰਥਲਾ ਨੂੰ ਇੱਕ ਕਾਗ਼ਜ਼ ਕੱਟਣ ਦੀ ਮਸ਼ੀਨ ਦਾ ਆਰਡਰ ਦਿੱਤਾ ਫੋਟੋ ਸੀ। ਮਸ਼ੀਨ ਮਿਲਨ ‘ਤੇ ਪਤਾ ਲੱਗਾ ਹੈ ਕਿ ਉਹ ਸਹੀ ਨਹੀਂ ਹੈ ਅਤੇ ਕਾਗ਼ਜ਼ ਵਿੰਗਾ ਕੱਟਦੀ ਹੈ। ਇਸ ਮਸ਼ੀਨ ਨੂੰ ਠੀਕ ਕਰਾਉਣ ਸੰਬੰਧੀ ਇੱਕ ਪੱਤਰ ਲਿਖੋ।
ਏਸ਼ੀਆ ਪ੍ਰਿੰਟਰਜ਼,
305, ਸੈਕਟਰ 25,
ਚੰਡੀਗੜ੍ਹ।
ਹਵਾਲਾ ਨੰਬਰ: 97,
ਮਿਤੀ : 14 ਅਪਰੈਲ, 20…..
ਮੈਸਰਜ਼ ਮਾਡਰਨ ਇੰਜੀਨੀਅਰਜ਼,
ਸੁਲਤਾਨਪੁਰ ਰੋਡ,
ਕਪੂਰਥਲਾ।
ਵਿਸ਼ਾ : ਕਾਗ਼ਜ਼ ਕੱਟਣ ਵਾਲੀ ਮਸ਼ੀਨ ਦੇ ਨੁਕਸ ਸੰਬੰਧੀ।
ਸ੍ਰੀਮਾਨ ਜੀ,
ਅਸੀਂ ਤੁਹਾਡੇ ਪਾਸੋਂ ਕਾਗ਼ਜ਼ ਕੱਟਣ ਵਾਲੀ ਇੱਕ ਮਸ਼ੀਨ ਤੁਹਾਡੇ ਬਿੱਲ ਨੰਬਰ 3170 ਮਿਤੀ ਅਨੁਸਾਰ ਖ਼ਰੀਦੀ ਸੀ ਜਿਸ ਦੀ ਦੋ ਸਾਲ ਦੀ ਗਰੰਟੀ ਦਿੱਤੀ ਗਈ ਸੀ। ਮਸ਼ੀਨ ਫਿੱਟ ਕਰ ਕੇ ਚਲਾਉਣ ‘ਤੇ ਸਾਨੂੰ ਪਤਾ ਲੱਗਾ ਕਿ ਇਹ ਮਸ਼ੀਨ ਟੇਢਾ ਕਾਗਜ਼ ਕੱਟਦੀ ਹੈ। ਮਸ਼ੀਨ ਦਾ ਕਾਗ਼ਜ਼ ਕੱਟਣ ਵਾਲਾ ਬਲੇਡ ਪੂਰੀ ਤਰ੍ਹਾਂ ਕੱਸੇ ਹੋਣ ਅਤੇ ਜ਼ਮੀਨ ਦਾ ਲੈਵਲ ਠੀਕ ਹੋਣ ‘ਤੇ ਵੀ ਇਹ ਮਸ਼ੀਨ ਟੇਢਾ ਕਾਗ਼ਜ਼ ਕੱਟਦੀ ਹੈ। ਅਸੀਂ ਆਪਣੇ ਤੌਰ ‘ਤੇ ਪੂਰਾ ਯਤਨ ਕਰ ਕੇ ਦੇਖ ਲਿਆ ਹੈ ਪਰ ਇਹ ਨੁਕਸ ਦੂਰ ਨਹੀਂ ਹੋਇਆ। ਇਸ ਸਥਿਤੀ ਵਿੱਚ ਸਾਡੇ ਕੰਮ ਦਾ ਕਾਫ਼ੀ ਨੁਕਸਾਨ ਹੋ ਰਿਹਾ ਹੈ। ਕਿਰਪਾ ਕਰਕੇ ਤੁਸੀਂ ਆਪਣਾ ਇੰਜੀਨੀਅਰ ਅਥਵਾ ਕੋਈ ਸਿਆਣਾ ਮਕੈਨਿਕ ਭੇਜ ਕੇ ਇਸ ਨੁਕਸ ਨੂੰ ਜਲਦੀ ਤੋਂ ਜਲਦੀ ਦੂਰ ਕਰਵਾ ਦਿਓ।
ਆਸ ਹੈ ਤੁਸੀਂ ਇਸ ਸੰਬੰਧ ਵਿੱਚ ਜਲਦੀ ਹੀ ਲੋੜੀਂਦੀ ਕਾਰਵਾਈ ਕਰੋਗੇ।
ਤੁਹਾਡਾ ਵਿਸ਼ਵਾਸਪਾਤਰ,
ਮੋਹਨ ਲਾਲ
ਵਾਸਤੇ ਏਸ਼ੀਆ ਪ੍ਰਿੰਟਰਜ਼