ਕਾਰ ਵਿਹਾਰ ਦੇ ਪੱਤਰ
ਕਿਸੇ ਕੰਪਨੀ ਨੂੰ ਬਿੱਲ ਦਾ ਭੁਗਤਾਨ ਨਾ ਭੇਜਣ ਕਰਕੇ ਚੇਤਾਵਨੀ ਪੱਤਰ ਲਿਖੋ।
120, ਰਾਜ ਨਗਰ,
ਡ . ਢ. ਗੀਬਾ, ਹਿਮਾਚਲ ਪ੍ਰਦੇਸ਼।
20 ਅਕਤੂਬਰ, 20………
ਸੇਵਾ ਵਿਖੇ,
ਮੈਸਰਜ਼ ਵਰਮਾ ਸਪੋਰਟਸ,
ਨੇੜੇ ਹਨੂਮਾਨ ਮੰਦਰ।
ਸ਼ਿਮਲਾ।
ਵਿਸ਼ਾ : ਬਿੱਲ ਦਾ ਭੁਗਤਾਨ ਨਾ ਹੋਣ ਸਬੰਧੀ।
ਸ਼੍ਰੀ ਮਾਨ ਜੀ,
ਬੇਨਤੀ ਹੈ ਕਿ ਜਿਸ ਸਾਮਾਨ ਦਾ ਤੁਸੀਂ ਆਰਡਰ ਦਿੱਤਾ ਸੀ ਉਸ ਦਾ ਬਿਲਟੀ ਨੰ. 519/3107/11, ਮਿਤੀ : 21 ਸਤੰਬਰ 20…… ਦੁਆਰਾ ਸਾਰਾ ਸਾਮਾਨ ਭੇਜ ਦਿੱਤਾ ਗਿਆ ਹੈ। ਇਸ ਬਿਲਟੀ ਨਾਲ ਬਣਦੀ ਉਚਿਤ ਕਮਿਸ਼ਨ ਕੱਟ ਕੇ ਬਿੱਲ ਨਾਲ ਨੱਥੀ ਕਰ ਦਿੱਤਾ ਗਿਆ ਸੀ। ਆਪ ਜੀ ਨੇ ਇਸ ਬਿੱਲ ਦਾ ਭੁਗਤਾਨ ਇੱਕ ਮਹੀਨੇ ਦੇ ਅੰਦਰ-ਅੰਦਰ ਕਰਨ ਦਾ ਵਾਅਦਾ ਕੀਤਾ ਸੀ। ਪਰ ਅੱਜ ਉਸ ਸੀਮਾ ਤੋਂ ਵੀ ਅੱਠ ਦਿਨ ਉੱਪਰ ਹੋ ਗਏ ਹਨ। ਇਸ ਲਈ ਬਿੱਲ ਦਾ ਭੁਗਤਾਨ ਜਲਦੀ ਤੋਂ ਜਲਦੀ ਕਰਨ ਦੀ ਕਿਰਪਾਲਤਾ ਕਰੋ ਜੀ। ਮੈਂ ਉਮੀਦ ਕਰਦਾ ਹਾਂ ਕਿ ਆਪ ਜਲਦੀ ਤੋਂ ਜਲਦੀ ਬਿੱਲ ਦਾ ਭੁਗਤਾਨ ਦਿਉਗੇ ਤੇ ਸਾਡੇ ਅਤੇ ਤੁਹਾਡੇ ਆਪਸੀ ਵਪਾਰਕ ਸੰਬੰਧ ਹੋਰ ਮਜ਼ਬੂਤ ਬਣੇ ਰਹਿਣਗੇ।
ਧੰਨਵਾਦ ਸਹਿਤ।
ਆਪ ਜੀ ਦਾ ਵਿਸ਼ਵਾਸਪਾਤਰ,
ਗੁਲਸ਼ਨ ਡੀਂਗਰਾ।