ਕਾਰ ਵਿਹਾਰ ਦੇ ਪੱਤਰ
ਮੈਸਰਜ਼ ਵੈਲਕਮ ਫੋਟੋ ਸਟੇਟ ਹਾਊਸ ਸ੍ਰੀ ਅੰਮ੍ਰਿਤਸਰ ਸਾਹਿਬ ਨੇ ਮੈਸਰਜ਼ ਮਾਡਰਨ ਇੰਜੀਨੀਅਰ ਤਕਨਾਲੋਜੀ ਲੁਧਿਆਣਾ ਨੂੰ ਇੱਕ ਫੋਟੋ ਸਟੇਟ ਮਸ਼ੀਨ ਦਾ ਆਰਡਰ ਦਿੱਤਾ ਸੀ, ਮਸ਼ੀਨ ਮਿਲਣ ‘ਤੇ ਪਤਾ ਲੱਗਾ ਕਿ ਮਸ਼ੀਨ ਠੀਕ ਨਹੀਂ। ਫੋਟੋ ਸਟੇਟ ਕਾਪੀ ਸਾਫ਼ ਨਹੀਂ ਕੱਢਦੀ। ਇਸ ਮਸ਼ੀਨ ਨੂੰ ਠੀਕ ਕਰਵਾਉਣ ਲਈ ਪੱਤਰ ਲਿਖੋ।
ਵੈਲਕਮ ਫੋਟੋ ਸਟੇਟ ਹਾਊਸ,
ਅੰਮ੍ਰਿਤਸਰ।
ਹਵਾਲਾ ਨੰਬਰ 824,
ਮਿਤੀ : 10 ਜੁਲਾਈ, 20……
ਸ਼੍ਰੀ ਮਾਨ ਜੀ,
ਮੈਸਰਜ਼ ਮਾਡਰਨ ਇੰਜੀਨੀਅਰਜ਼ ਤਕਨਾਲੋਜੀ,
ਨੇੜੇ ਬੱਸ ਸਟੈਂਡ,
ਲੁਧਿਆਣਾ
ਵਿਸ਼ਾ : ਫੋਟੋ ਸਟੇਟ ਮਸ਼ੀਨ ਦੇ ਨੁਕਸ ਬਾਰੇ।
ਸਾਡੇ ਆਰਡਰ ਨੰ. 705, ਮਿਤੀ : 20-4-20 ….. ਦੇ ਸਬੰਧ ਵਿੱਚ ਤੁਹਾਡੇ ਪ੍ਰਤੀਨਿਧੀ ਦੁਆਰਾ ਸਾਡੀ ਫਰਮ ਵਿੱਚ ਫੋਟੋ ਸਟੇਟ ਮਸ਼ੀਨ ਭੇਜੀ ਗਈ ਹੈ। ਇਸ ਸਬੰਧ ਵਿੱਚ 35000 ਰਾਸ਼ੀ ਦਾ ਭੁਗਤਾਨ ਡਰਾਫਟ ਨੰ. 3015, ਮਿਤੀ : 14-5-20 …. ਸਟੇਟ ਬੈਂਕ ਆਫ ਇੰਡੀਆਂ ਰਾਹੀਂ ਭੇਜ ਦਿੱਤਾ ਗਿਆ ਹੈ। ਪਰੰਤੂ ਮਸ਼ੀਨ ਵਰਤੋਂ ਕਰਨ ਤੇ ਸਾਡੇ ਧਿਆਨ ਵਿੱਚ ਆਇਆ ਹੈ ਕਿ ਫੋਟੋ ਸਟੇਟ ਮਸ਼ੀਨ ਕਾਪੀਆਂ ਧੁੰਦਲੀਆਂ ਕਢਦੀ ਹੈ, ਕਈ ਵਾਰ ਕਾਗਜ਼ ਤੇ ਕਾਲੇ-ਕਾਲੇ ਧੱਬ ਵੀ ਦਿਖਾਈ ਦਿੰਦੇ ਹਨ ਤੇ ਕਾਗਜ਼ ਵਿੱਚ ਈ ਫਸ ਜਾਂਦੇ ਹਨ। ਵੱਡੀ ਗਿਣਤੀ ਵਿੱਚ ਸਿਆਹੀ ਦਾ ਪੱਧਰ ਵੀ ਵੇਖ ਲਿਆ ਹੈ, ਜੋ ਕਿ ਠੀਕ-ਠਾਕ ਹੈ। ਮਸੀਨ ਦੀ ਖ਼ਰਾਬੀ ਕਾਰਨ ਸਾਨੂੰ ਕਾਫ਼ੀ ਪਰੇਸ਼ਾਨੀ ਆ ਰਹੀ ਹੈ ਤੇ ਸਾਡੇ ਕਾਰੋਬਾਰ ਦਾ ਨੁਕਸਾਨ ਹੋ ਰਿਹਾ ਹੈ।
ਮਸ਼ੀਨ ਇੱਕ ਸਾਲ ਦੀ ਵਰੰਟੀ ਅਧੀਨ ਹੈ, ਕਿਰਪਾ ਕਰਕੇ ਜਲਦੀ ਹੀ ਆਪਣੇ ਇੰਜੀਨੀਅਰ ਨੂੰ ਭੇਜ ਕੇ ਫੋਟੋ ਸਟੇਟ ਮਸ਼ੀਨ ਦਾ ਨੁਕਸ ਦੂਰ ਕਰਵਾਇਆ ਜਾਵੇ। ਕਿਰਪਾ ਕਰਕੇ ਸਾਡੇ ਦੁਆਰਾ ਦੱਸੀ ਗਈ ਸਮੱਸਿਆ ਨੂੰ ਸਮਝਦੇ ਹੋਏ ਇੰਜੀਨੀਅਰ ਲੜੀਂਦਾ ਸਾਮਾਨ ਆਪਣੇ ਨਾਲ ਲੈ ਕੇ ਆਵੇ ਤਾਂ ਜੋ ਵਾਧੂ ਖਰਚ, ਖੇਚਲ ਤੇ ਸਮੇਂ ਦੀ ਬਰਬਾਦੀ ਤੋਂ ਬਚਿਆ ਜਾਵੇ।
ਧੰਨਵਾਦ ਸਹਿਤ।
ਆਪ ਜੀ ਦਾ ਵਿਸ਼ਵਾਸਪਾਤਰ,
ਰਮਨਜੀਤ ਸਿੰਘ।