ਕਾਰ ਵਿਹਾਰ ਦੇ ਪੱਤਰ


ਤੁਸੀਂ ਆਪਣੇ ਘਰ ਦੇ ਨੇੜੇ ਇੱਕ ਟੈਂਟ ਹਾਊਸ ਨੂੰ ਪੱਤਰ ਲਿਖ ਕੇ ਆਪਣੀ ਭਤੀਜੀ ਦੇ ਜਨਮ ਦਿਨ ਲਈ ਲੋੜੀਂਦੀ ਸਜਾਵਟ, ਕਰੌਕਰੀ, ਫਰਨੀਚਰ, ਸ਼ਮਿਆਨਾ ਤੇ ਬੈਰ੍ਹੇ ਸੇਵਾ ਵਾਸਤੇ ਆਪਣੀ ਲੋੜ ਦੱਸਦੇ ਹੋਏ ਅੰਦਾਜ਼ਨ ਖ਼ਰਚੇ ਦਾ ਵੇਰਵਾ ਮੰਗੋ।


405, ਰਾਮ ਨਗਰ,

ਹੁਸ਼ਿਆਰਪੁਰ।

ਮਿਤੀ : 12 ਜੂਨ, 20……

ਸੇਵਾ ਵਿਖੇ,

ਰਮਨ ਟੈਂਟ ਹਾਊਸ,

ਚੰਡੀਗੜ੍ਹ ਰੋਡ,

ਹੁਸ਼ਿਆਰਪੁਰ।

ਵਿਸ਼ਾ : ਘਰੇਲੂ ਸਮਾਗਮ ਸਬੰਧੀ ਲਏ ਜਾਣ ਵਾਲੇ ਸਮਾਨ ਦੇ ਕਿਰਾਏ ਸੰਬੰਧੀ।

ਸ਼੍ਰੀਮਾਨ ਜੀ,

ਬੇਨਤੀ ਇਹ ਹੈ ਕਿ ਸਾਡੇ ਘਰ 20 ਜੂਨ, 20…. ਨੂੰ ਬੱਚੀ ਦੇ ਜਨਮਦਿਨ ਦੀ ਪਾਰਟੀ ਹੈ। ਉਸ ਵਾਸਤੇ ਸਾਨੂੰ ਕੁਝ ਸਾਮਾਨ ਚਾਹੀਦਾ ਹੈ ਜਿਸ ਦਾ ਵੇਰਵਾ ਹੇਠਾਂ ਲਿਖਿਆ ਹੈ –

1. 250 ਬੰਦੇ ਦੀ ਕਰੌਕਰੀ

2. ਡਾਇਨਿੰਗ ਸੈਟ

3. 200 ਕੁਰਸੀਆਂ ਅਤੇ ਟੇਬਲ

4. 60 × 100 ਜਗ੍ਹਾ ਵਿੱਚ ਲਗਾਉਣ ਲਈ ਸਾਫ਼-ਸੁਥਰਾ ਸ਼ਮਿਆਨਾ

5. 250 ਆਦਮੀਆਂ ਨੂੰ ਖਾਣਾ ਖਵਾਉਣ ਲਈ ਬੈਰ੍ਹੇ।

ਸੋ ਕਿਰਪਾ ਕਰਕੇ ਪੂਰੇ ਵੇਰਵੇ ਸਹਿਤ ਦੱਸੋ ਕਿ ਉਪਰੋਕਤ ਸਮਾਨ ਮੰਗਵਾਉਣ ਲਈ ਘੱਟੋ-ਘੱਟ ਕਿੰਨਾ ਖਰਚ ਹੋਣ ਦਾ ਅੰਦਾਜ਼ਾ ਹੈ ਤਾਂ ਜੋ ਸਮਾਗਮ ਤੋਂ ਪਹਿਲਾਂ ਸਮਾਨ ਮੰਗਵਾਉਣ ਲਈ ਆਪ ਜੀ ਨੂੰ ਆਰਡਰ ਦੇ ਦਿੱਤਾ ਜਾਵੇ।

ਧੰਨਵਾਦ ਸਹਿਤ।

ਆਪ ਜੀ ਦਾ ਵਿਸ਼ਵਾਸਪਾਤਰ,

ਸੋਹਣ ਸਿੰਘ।

ਮੋਬਾਇਲ ਨੰਬਰ 99157…………