ਕਾਰ ਵਿਹਾਰ ਦੇ ਪੱਤਰ
ਦੁਕਾਨਦਾਰ ਨੂੰ ਮਾੜੀ ਹਾਲਤ ਵਿੱਚ ਕਿਤਾਬਾਂ ਭੇਜਣ ਦੀ ਸ਼ਿਕਾਇਤ ਲਿਖੋ।
ਅਮਨ ਪਬਲਿਕ ਸਕੂਲ,
ਚੰਡੀਗੜ੍ਹ ਰੋਡ, ਅੰਬਾਲਾ।
17 ਅਪ੍ਰੈਲ, 20………
ਸੇਵਾ ਵਿਖੇ,
ਫਿਊਚਰਜ਼ ਪਬਲਿਸ਼ਰਜ਼,
ਮਾਈ ਹੀਰਾਂ ਗੇਟ,
ਜਲੰਧਰ।
ਵਿਸ਼ਾ : ਕਿਤਾਬਾਂ ਦੀ ਮਾੜੀ ਹਾਲਤ ਸੰਬੰਧੀ।
ਸ਼੍ਰੀ ਮਾਨ ਜੀ,
ਪਿਛਲੇ ਮਹੀਨੇ ਆਪ ਜੀ ਦੀ ਦੁਕਾਨ ਤੇ ਪੰਜਾਬੀ ਦੀਆਂ ਕੁਝ ਇਤਿਹਾਸਿਕ ਕਿਤਾਬਾਂ ਦਾ ਆਰਡਰ ਭੇਜਿਆ ਸੀ। ਕੱਲ੍ਹ ਹੀ ਤੁਹਾਡੇ ਦੁਆਰਾ ਵੀ.ਪੀ.ਪੀ. ਕੀਤੀਆਂ ਕਿਤਾਬਾਂ ਮਿਲ ਗਈਆਂ ਹਨ। ਜਿਵੇਂ ਹੀ ਅਸੀਂ ਉਹ ਕਿਤਾਬਾਂ ਵਾਲਾ ਪਾਰਸਲ ਖੋਲ੍ਹਿਆ, ਦੇਖ ਕੇ ਬੜਾ ਦੁੱਖ ਹੋਇਆ ਕਿਉਂਕਿ ਉਹਨਾਂ ਕਿਤਾਬਾਂ ਦੀ ਹਾਲਤ ਬਹੁਤ ਹੀ ਮਾੜੀ ਸੀ। ਉਹਨਾਂ ਕਿਤਾਬਾਂ ਨੂੰ ਦੇਖ ਕੇ ਇੰਝ ਲੱਗ ਰਿਹਾ ਸੀ ਜਿਵੇਂ ਇਹ ਕਿਤਾਬਾਂ ਪੁਰਾਣੀਆਂ ਹੋਣ। ਕੁਝ ਕਿਤਾਬਾਂ ਦੀ ਜਿਲਦ ਪੂਰੀ ਤਰ੍ਹਾਂ ਫਟੀ ਹੋਈ ਸੀ ਅਤੇ ਕੁਝ ਕਿਤਾਬਾਂ ਦੇ ਪੰਨੇ ਫਟੇ ਹੋਏ ਸਨ। ਸੋ ਮੈਂ ਇਹ ਕਿਤਾਬਾਂ ਆਪ ਜੀ ਨੂੰ ਵਾਪਸ ਭੇਜ ਰਿਹਾ ਹਾਂ। ਤੁਸੀਂ ਆਪ ਚੰਗੀ ਤਰ੍ਹਾਂ ਦੇਖ ਪਰਖ ਕੇ ਚੰਗੀਆਂ ਪੁਸਤਕਾਂ ਭੇਜਣ ਦੀ ਕਿਰਪਾਲਤਾ ਕਰੋ। ਭਵਿੱਖ ਵਿੱਚ ਇਸ ਪੱਖੋਂ ਜਾਗ੍ਰਿਤ ਰਹੋ ਤਾਂ ਜੋ ਸਾਡੇ ਆਪਸੀ ਵਪਾਰਕ ਸਬੰਧ ਠੀਕ ਰਹਿਣ।
ਧੰਨਵਾਦ ਸਹਿਤ।
ਆਪ ਜੀ ਦਾ ਸ਼ੁੱਭਚਿੰਤਕ,
ਅਭਿਸ਼ੇਕ।