ਕਾਰ ਵਿਹਾਰ ਦੇ ਪੱਤਰ
ਤੁਸੀਂ ਇੱਕ ਮਹੀਨਾ ਪਹਿਲਾਂ ਨਵਾਂ ਫਰਿੱਜ ਖਰੀਦਿਆ ਸੀ ਜੋ ਠੀਕ ਤਰ੍ਹਾਂ ਕੰਮ ਨਹੀਂ ਕਰ ਰਿਹਾ। ਦੁਕਾਨਦਾਰ ਨੂੰ ਪੱਤਰ ਲਿਖੋ ਕਿ ਫਰਿੱਜ ਬਦਲ ਦਿੱਤਾ ਜਾਵੇ।
ਮਕਾਨ ਨੰਬਰ-105,
ਪ੍ਰਿਥਵੀ ਨਗਰ,
ਜਲੰਧਰ।
ਮਿਤੀ : 20-7-20…..
ਸੇਵਾ ਵਿਖੇ,
ਮੈਸਰਜ਼ ਮਹਿਕ ਇਲੈਕਟ੍ਰਾਨਿਕਸ,
ਫਗਵਾੜਾ ਗੇਟ,
ਜਲੰਧਰ।
ਵਿਸ਼ਾ : ਫਰਿੱਜ ਬਦਲਣ ਸਬੰਧੀ।
ਸ਼੍ਰੀਮਾਨ ਜੀ,
ਬੇਨਤੀ ਹੈ ਕਿ ਮੈਂ ਤੁਹਾਡੇ ਸ਼ੋਅਰੂਮ ਤੋਂ 20 ਜੂਨ 20….. ਨੂੰ ਸੈਮਸੰਗ ਦਾ 220 ਲੀਟਰ ਦਾ ਫਰਿੱਜ ਖਰੀਦਿਆ ਸੀ। ਇਹ ਫਰਿੱਜ ਪਹਿਲੇ ਦਿਨ ਤੋਂ ਹੀ ਠੀਕ ਤਰ੍ਹਾਂ ਨਾਲ ਕੰਮ ਨਹੀਂ ਕਰ ਰਿਹਾ। ਚੱਲਦੇ-ਚੱਲਦੇ ਇਸਦੀ ਠੰਡਕ ਵਧਦੀ- ਘਟਦੀ ਰਹਿੰਦੀ ਹੈ ਅਤੇ ਇਹ ਆਪੇ ਹੀ ਬੰਦ ਹੋ ਜਾਂਦਾ ਹੈ। ਪਹਿਲਾਂ ਵੀ ਮੈਂ ਇਸਦੀ ਸ਼ਿਕਾਇਤ ਕਰ ਚੁੱਕਾ ਹਾਂ, ਤੁਹਾਡੇ ਇੰਜੀਨੀਅਰ ਆਉਂਦੇ ਹਨ ਅਤੇ ਠੀਕ ਕਰਕੇ ਚਲੇ ਜਾਂਦੇ ਹਨ ਪਰ ਫਿਰ ਇੱਕ-ਦੋ ਦਿਨਾਂ ਮਗਰੋਂ ਖ਼ਰਾਬ ਕੰਮ ਕਰਨ ਲੱਗ ਪੈਂਦਾ ਹੈ। ਮੈਨੂੰ ਇੰਜ ਜਾਪ ਰਿਹਾ ਹੈ ਕਿ ਜਿਵੇਂ ਇਸ ਵਿੱਚ ਕੋਈ ਤਕਨੀਕੀ ਖਰਾਬੀ ਹੋਵੇ। ਸੋ ਆਪ ਅੱਗੇ ਬੇਨਤੀ ਹੈ ਕਿ ਆਪ ਆਪਣੇ ਆਦਮੀ ਭੇਜ ਕੇ ਇਹ ਫਰਿੱਜ ਵਾਪਸ ਮੰਗਵਾ ਲਉ ਅਤੇ ਸਾਨੂੰ ਨਵੇਂ ਫਰਿੱਜ ਦੀ ਡਲਿਵਰੀ ਕਰ ਦਿਓ। ਆਪ ਜੀ ਦੀ ਬਹੁਤ ਕਿਰਪਾਲਤਾ ਹੋਵੇਗੀ।
ਧੰਨਵਾਦ ਸਹਿਤ।
ਆਪ ਜੀ ਦਾ ਵਿਸ਼ਵਾਸਪਾਤਰ,
ਅਮਨਦੀਪ ਸ਼ਰਮਾ।