ਕਾਰ ਵਿਹਾਰ ਦੇ ਪੱਤਰ
ਤੁਹਾਡੇ ਪਿੰਡ ਚੱਬੇਵਾਲ ਵਿੱਚ ਨਗਰ ਪੰਚਾਇਤ ਵੱਲੋਂ ਇੱਕ ਲਾਇਬ੍ਰੇਰੀ ਖੋਲ੍ਹੀ ਜਾ ਰਹੀ ਹੈ। ਲਾਇਬ੍ਰੇਰੀਅਨ ਵੱਲੋਂ ਪੁਸਤਕਾਂ ਮੰਗਵਾਉਣ ਲਈ ਵੱਖ-ਵੱਖ ਵਿਕਰੇਤਾਵਾਂ ਕੋਲੋਂ ਕੁਟੇਸ਼ਨਾਂ ਦੀ ਮੰਗ ਕਰੋ। ਇਸ ਪੱਤਰ ਵਿੱਚ ਕਿਸੇ ਇੱਕ ਪੁਸਤਕ ਵਿਕਰੇਤਾ ਕੋਲੋਂ ਕੁਟੇਸ਼ਨਾਂ ਮੰਗੋ।
ਲਾਇਬ੍ਰੇਰੀਅਨ
ਪਿੰਡ ਚੱਬੇਵਾਲ,
ਜ਼ਿਲ੍ਹਾ ਹੁਸ਼ਿਆਰਪੁਰ।
ਹਵਾਲਾ ਨੰਬਰ 119.15/2-21
ਮਿਤੀ 20 ਅਪ੍ਰੈਲ, 20…..
ਸੇਵਾ ਵਿਖੇ,
ਮੈਨੇਜਰ ਸਾਹਿਬ,
ਗੋਲਡਨ ਬੁੱਕ ਡੀਪੂ,
ਮਾਈ ਹੀਰਾਂ ਗੇਟ, ਜਲੰਧਰ।
ਵਿਸ਼ਾ : ਲਾਇਬਰੇਰੀ ਲਈ ਪੁਸਤਕਾਂ ਸਬੰਧੀ ਕੁਟੇਸ਼ਨਾਂ ਦੀ ਮੰਗ।
ਸ਼੍ਰੀ ਮਾਨ ਜੀ,
ਪਿੰਡ ਚੱਬੇਵਾਲ ਜੋਕਿ ਹੁਸ਼ਿਆਰਪੁਰ ਤੋਂ ਅੱਗੇ ਜਾਂਦੇ ਚੰਡੀਗੜ੍ਹ ਰੋਡ ਤੇ ਸਥਿਤ ਹੈ, ਵਿੱਚ ਇੱਕ ਪਬਲਿਕ ਲਾਇਬ੍ਰੇਰੀ ਖੋਲ੍ਹੀ ਗਈ ਹੈ। ਇਸ ਲਾਇਬ੍ਰੇਰੀ ਲਈ ਪੁਸਤਕਾਂ ਮੰਗਵਾਉਣ ਸਬੰਧੀ ਆਪ ਜੀ ਦੀ ਕੰਪਨੀ ਪਾਸੋਂ ਕੁਟੇਸ਼ਨਾਂ ਦੀ ਮੰਗ ਹੇਠਾਂ ਲਿਖੇ ਅਨੁਸਾਰ ਕੀਤੀ ਗਈ ਹੈ –
1. ਸਿੱਖ ਇਤਿਹਾਸ ਨਾਲ ਪੁਸਤਕਾਂ ਤੇ ਗੁਰਬਾਣੀ ਟੀਕੇ।
2. ਪੰਜਾਬੀ ਅਤੇ ਹਿੰਦੀ ਦੀਆਂ ਪੁਸਤਕਾਂ। (ਕਵਿਤਾ, ਨਾਵਲ, ਕਹਾਣੀਆਂ, ਜੀਵਨੀਆਂ)
3. ਸ਼ਬਦ ਕੋਸ਼ ਤੇ ਹੋਰ ਹਵਾਲਾ ਪੁਸਤਕਾਂ।
4. ਸਰਕਾਰੀ ਅਤੇ ਅਰਧ ਸਰਕਾਰੀ ਸੰਸਥਾਵਾਂ ਵੱਲੋਂ ਪ੍ਰਕਾਸ਼ਿਤ ਪੰਜਾਬੀ ਅਤੇ ਹਿੰਦੀ ਦੀਆਂ ਪੁਸਤਕਾਂ।
ਆਪ ਜੀ ਨੂੰ ਬੇਨਤੀ ਹੈ ਕਿ ਉੱਪਰ ਲਿਖੀਆਂ ਸਾਰੀਆਂ ਪੁਸਤਕਾਂ ਸਾਫ਼-ਸੁਥਰੀਆਂ ਪੱਕੀਆਂ ਜਿਲਦਾਂ ਵਾਲੀਆਂ ਅਤੇ ਨਵੀਨ ਸੰਸਕਰਨਾਂ ਦੀਆਂ ਹੋਣੀਆਂ ਚਾਹੀਦੀਆਂ ਹਨ। ਉਹਨਾਂ ਉੱਪਰ ਛਪੀਆਂ ਕੀਮਤਾਂ ਵਿਚ ਅਦਲਾ ਬਦਲੀ ਨਾ ਕੀਤੀ ਗਈ ਹੋਵੇ। ਸਾਰੀਆਂ ਪੁਸਤਕਾਂ ਦੀਆਂ ਕੀਮਤਾਂ ਬਿਲਕੁਲ ਵਾਜਬ ਹੋਣੀਆਂ ਚਾਹੀਦੀਆਂ ਹਨ। ਸਾਰੀਆਂ ਪੁਸਤਕਾਂ ਉੱਪਰ ਘੱਟ-ਘੱਟ 10 ਪ੍ਰਤੀਸ਼ਤ ਛੋਟ ਦਰ ਹੋਵੇ। ਆਰਡਰ ਕੀਤੀਆਂ ਗਈਆਂ ਸਾਰੀਆਂ ਪੁਸਤਕਾਂ ਦੀ ਸਪਲਾਈ ਕਰਨੀ ਜਰੂਰੀ ਹੋਵੇਗੀ। ਪੁਸਤਕਾਂ ਨੂੰ ਠੀਕ ਤਰੀਕੇ ਨਾਲ ਲਾਇਬ੍ਰੇਰੀ ਪਹੁੰਚਾਉਣ ਦੀ ਜ਼ਿੰਮੇਵਾਰੀ ਵੀ ਤੁਹਾਡੀ ਕੰਪਨੀ ਦੀ ਹੀ ਹੋਵੇਗੀ।
ਉਪਰੋਕਤ ਲਿਖੀਆਂ ਸ਼ਰਤਾਂ ਨੂੰ ਮੱਦੇ-ਨਜ਼ਰ ਰੱਖਦਿਆਂ ਆਪਣੀਆਂ ਕੁਟੇਸ਼ਨਾਂ 21 ਫਰਵਰੀ 20…. ਤੱਕ ਮੋਹਰਬੰਦ ਲਿਫਾਫੇ ਵਿੱਚ ਪਾ ਕੇ ਹੇਠ ਲਿਖੇ ਪਤੇ ‘ਤੇ ਭੇਜੀਆਂ ਜਾਣ। ਇਸ ਮਿਤੀ ਤੋਂ ਬਾਅਦ ਮਿਲੀਆਂ ਕੁਟੇਸ਼ਨਾਂ ‘ਤੇ ਵਿਚਾਰ ਨਹੀਂ ਕੀਤਾ ਜਾਵੇਗਾ।
ਧੰਨਵਾਦ ਸਹਿਤ।
ਆਪ ਜੀ ਦਾ ਵਿਸ਼ਵਾਸਪਾਤਰ,
ਸੁਰਜੀਤ ਸਿੰਘ (ਲਾਇਬ੍ਰੇਰੀਅਨ),
ਪਿੰਡ ਚੱਬੇਵਾਲ, ਜ਼ਿਲ੍ਹਾ ਹੁਸ਼ਿਆਰਪੁਰ।