ਕਾਰ ਵਿਹਾਰ ਦੇ ਪੱਤਰ
ਤੁਹਾਡਾ ਆਪਣਾ ਪਬਲਿਕ ਸਕੂਲ ਹੈ। ਸਕੂਲ ਦੀ ਬੁੱਕ ਸ਼ਾਪ ਲਈ ਤੁਹਾਨੂੰ ਦਸ ਹਜ਼ਾਰ ਕਾਪੀਆਂ ਦੀ ਲੋੜ ਹੈ। ਕਿਸੇ ਸਟੇਸ਼ਨਰੀ ਦੀ ਦੁਕਾਨ ਤੋਂ ਕਾਪੀਆਂ ਮੰਗਵਾਉਣ ਲਈ ਉਸ ਨੂੰ ਆਰਡਰ ਭੇਜੋ।
ਅਮਰ ਪਬਲਿਕ ਸਕੂਲ,
ਸਰਹਿੰਦ ਰੋਡ,
ਪਟਿਆਲਾ।
ਹਵਾਲਾ ਨੰਬਰ 403/2/10-11
20 ਅਪਰੈਲ, 20……..
ਸੇਵਾ ਵਿਖੇ,
ਮੈਨੇਜਰ,
ਮਾਡਰਨ ਸਟੇਸ਼ਨਰੀ ਹਾਊਸ,
ਲੁਧਿਆਣਾ।
ਵਿਸ਼ਾ : ਸਕੂਲ ਬੁੱਕ ਸ਼ਾਪ ਲਈ ਕਾਪੀਆਂ ਬਾਰੇ।
ਸ੍ਰੀਮਾਨ ਜੀ,
ਸਾਨੂੰ ਆਪਣੇ ਸਕੂਲ ਦੀ ਬੁੱਕ ਸ਼ਾਪ ਲਈ ਦਸ ਹਜ਼ਾਰ ਕਾਪੀਆਂ ਦੀ ਲੋੜ ਹੈ, ਜਿਨ੍ਹਾਂ ਵਿੱਚੋਂ ਅੰਗਰੇਜ਼ੀ ਅਤੇ ਹਿਸਾਬ ਦੀਆਂ ਕਾਪੀਆਂ ਦੀ ਗਿਣਤੀ ਤਿੰਨ-ਤਿੰਨ ਹਜ਼ਾਰ ਹੋਵੇ ਤੇ ਬਾਕੀ ਕਾਪੀਆਂ ਚਾਰ ਹਜ਼ਾਰ ਹੋਣ। ਕਾਪੀਆਂ ਪਹਿਲਾਂ ਵਾਂਗ ਹੀ ਸਾਫ਼-ਸੁਥਰੀਆਂ, ਵਧੀਆ ਪੇਪਰ, ਵਧੀਆ ਜਿਲਦ ਵਾਲੀਆਂ ਤੇ ਸਕੂਲ ਦੇ ਮਾਰਕੇ ਵਾਲੀਆਂ ਹੋਣੀਆਂ ਚਾਹੀਦੀਆਂ ਹਨ।
ਕਿਰਪਾ ਕਰਕੇ ਕਾਪੀਆਂ ਦਾ ਸਟਾਕ 30 ਅਪਰੈਲ ਤੱਕ ਪੁੱਜਦਾ ਕਰ ਦਿੱਤਾ ਜਾਵੇ। ਆਰਡਰ ਦੇ ਨਾਲ ਦਸ ਹਜ਼ਾਰ ਰੁਪਏ ਦਾ ਚੈੱਕ, ਜਿਸ ਦਾ ਨੰਬਰ 987……….,00,………, ਮਿਤੀ 20-4-20…. ਹੈ, ਪੇਸ਼ਗੀ ਵਜੋਂ ਭੇਜ ਰਿਹਾ ਹਾਂ। ਉਮੀਦ ਹੈ ਕਿ ਤੁਸੀਂ ਸਮੇਂ ਸਿਰ ਕਾਪੀਆਂ ਸਕੂਲ ਵਿੱਚ ਪਹੁੰਚਾ ਦੇਵੋਗੇ।
ਧੰਨਵਾਦ ਸਹਿਤ।
ਆਪ ਦਾ ਵਿਸ਼ਵਾਸਪਾਤਰ,
ਪ੍ਰਿੰਸੀਪਲ, ਅਜੀਤ ਪਾਲ ਸਿੰਘ।