1. ਬਿਆਨੀਆ ਵਾਕ (Declarative Sentences)
ਬਿਆਨੀਆ ਵਾਕ (Declarative Sentences) : ਬਿਆਨੀਆ ਵਾਕ ਤੋਂ ਭਾਵ ਅਜਿਹੇ ਵਾਕ ਤੋਂ ਹੈ, ਜਿਸ ਵਿੱਚ ਬੋਲਣ ਵਾਲਾ ਕਿਸੇ ਜਾਣਕਾਰੀ ਨੂੰ ਬਿਆਨ ਕਰੇ ਜਾਂ ਕਿਸੇ ਚੀਜ਼ ਦਾ ਵੇਰਵਾ ਦੇਵੇ ਜਾਂ ਕਿਸੇ ਘਟਨਾ ਜਾਂ ਵਸਤੂ ਆਦਿ ਬਾਰੇ ਜਾਣਕਾਰੀ ਦੇਵੇ। ਇਸ ਕਿਸਮ ਦੇ ਵਾਕ ਨੂੰ ਬਿਆਨੀਆ ਵਾਕ ਕਿਹਾ ਜਾਂਦਾ ਹੈ; ਜਿਵੇਂ :
(1) ਉਸ ਦੀ ਭੈਣ ਡਾਕਟਰ ਹੈ।
(2) ਉਹ ਅੱਜ ਸਕੂਲ ਨਹੀਂ ਆਵੇਗਾ।
ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਬਣਤਰ ਦੇ ਪੱਖੋਂ ਸਧਾਰਨ, ਸੰਯੁਕਤ ਜਾਂ ਮਿਸ਼ਰਿਤ ਰੂਪ ਵਿੱਚੋਂ ਕਿਸੇ ਰੂਪ ਵਾਲੇ ਵੀ ਹੋ ਸਕਦੇ ਹਨ। ਇਹਨਾਂ ਵਾਕਾਂ ਦੇ ਅੱਗੋਂ ਦੋ ਰੂਪ ਮਿਲਦੇ ਹਨ :
A declarative sentence means a sentence in which the speaker describes information or describes something or gives information about an event or object. This type of sentence is called descriptive sentence; Such as:
(1) Her sister is a doctor.
(2) He will not come to school today.
In this way, we can say that in terms of structure they can be simple, composite, or even mixed. These sentences are preceded by two forms:
Positive and negative
(ੳ) ਹਾਂ ਵਾਚਕ ਵਾਕ(Positive Sentence ): ਜਿਸ ਵਾਕ ਵਿੱਚ ਕਿਰਿਆ ਹਾਂ ਵਾਚਕ ਹੋਵੇ, ਉਸ ਨੂੰ ਹਾਂ ਵਾਚਕ ਆਖਦੇ ਹਨ, ਜਿਵੇਂ :
(1) ਅਸੀਂ ਆਪਣੇ ਦੇਸ਼ ਨੂੰ ਪਿਆਰ ਕਰਦੇ ਹਾਂ।
(2) ਮੈਂ ਸਕੂਲ ਦਾ ਕੰਮ ਮੁਕਾ ਲਿਆ ਹੈ।
(ਅ) ਨਾਂਹ ਵਾਚਕ ਵਾਕ(Negative Sentence ): ਜਿਸ ਵਾਕ ਵਿੱਚ ਕਿਰਿਆ ਨਾਂਹ ਵਾਚਕ ਹੋਵੇ, ਭਾਵ ਨਾ ਤੇ ਨਹੀਂ ਸ਼ਬਦ ਦੀ ਵਰਤੋਂ ਕੀਤੀ ਜਾਂਦੀ ਹੋਵੇ, ਉਹਨਾਂ ਨੂੰ ਨਾਂਹ ਵਾਚਕ ਆਖਦੇ ਹਨ, ਜਿਵੇਂ :
(1) ਮਿਹਨਤੀ ਲੋਕ ਕਦੇ ਵੀ ਦੁਖੀ ਨਹੀਂ ਹੁੰਦੇ।
(2) ਮੇਰੇ ਦਾਦੀ ਜੀ ਪੜ੍ਹੇ ਲਿਖੇ ਨਹੀਂ ਹਨ।
Positive sentences : The verb in which the verb is positive is called a positive sentence, as in:
(1) We love our country.
(2) I have finished school work.
(B) Negative sentence: The sentence in which the verb is negative, meaning the word ‘NO’ or ‘NEVER’ is used, they are called negative, such as:
(1) Hardworking people never suffer. (2) My grandmother is not literate.