ਕਹਾਣੀ-ਰਚਨਾ (Story Writing)
ਕਹਾਣੀ-ਰਚਨਾ
ਕਹਾਣੀ ਰਚਨਾ ਵਿਆਕਰਨ ਦਾ ਇੱਕ ਮਹੱਤਵਪੂਰਨ ਹਿੱਸਾ ਹੈ। ਇਹ ਸਾਹਿਤ ਦੇ ਬਾਕੀ ਰੂਪਾਂ; ਜਿਵੇਂ ਲੇਖ, ਨਾਟਕ, ਇਕਾਂਗੀ, ਸਫ਼ਰਨਾਮਾ, ਸਵੈਜੀਵਨੀ ਵਾਂਗ ਹੀ ਇੱਕ ਸਾਹਿਤਕ ਰੂਪ ਹੈ। ਕਹਾਣੀ ਰਚਨਾ ਕਰਨੀ ਇੱਕ ਕਲਾ ਹੈ। ਕਈ ਕਹਾਣੀਆਂ ਅਸੀਂ ਆਪਣੀ ਕਲਪਨਾ ਦੇ ਅਧਾਰ ਤੇ ਲਿਖਦੇ ਹਾਂ ਜੋ ਸਾਨੂੰ ਸਹੀ ਸੇਧ ਦੇਣ ਵਿੱਚ ਸਹਾਇਕ ਹੁੰਦੀ ਹੈ। ਪੰਚਤੰਤਰ ਦੀਆਂ ਕਹਾਣੀਆਂ ਆਦਿ ਕਾਲ ਤੋਂ ਹੀ ਪੜ੍ਹੀਆਂ ਤੇ ਪੜ੍ਹਾਈਆਂ ਜਾਂਦੀਆਂ ਹਨ। ਇਨ੍ਹਾਂ ਵਿੱਚ ਪੰਛੀ, ਜਾਨਵਰ, ਪਰੀਆਂ, ਰਾਜੇ ਰਾਣੀਆਂ ਅਤੇ ਅਲਫ਼ ਲੈਲਾ ਦੀਆਂ ਕਹਾਣੀਆਂ ਲਈਆਂ ਜਾਂਦੀਆਂ ਹਨ।