ਕਹਾਣੀ ਰਚਨਾ : ਜਿਸ ਦੀ ਲਾਠੀ ਉਸ ਦੀ ਭੈਂਸ (ਮੱਝ)


ਇਕ ਵਾਰੀ ਇਕ ਬਘਿਆੜ ਨਦੀ ਦੇ ਕੰਢੇ ਪਾਣੀ ਪੀ ਰਿਹਾ ਸੀ। ਥੋੜ੍ਹੀ ਦੂਰ ਉਸ ਨੇ ਇਕ ਲੇਲੇ ਨੂੰ ਵੀ ਪਾਣੀ ਪੀਂਦਾ ਦੇਖਿਆ। ਬਘਿਆੜ ਭੁੱਖਾ ਸੀ। ਉਸਨੇ ਲੇਲੇ ਨੂੰ ਮਾਰਨ ਲਈ ਕੋਈ ਬਹਾਨਾ ਘੜਨਾ ਚਾਹਿਆ।

ਉਸ ਨੇ ਲੇਲੇ ਨੂੰ ਕਿਹਾ, ਤੂੰ ਪਾਣੀ ਕਿਉਂ ਜੂਠਾ ਕਰ ਰਿਹਾ ਹੈ? ਤੈਨੂੰ ਪਤਾ ਨਹੀਂ ਮੈਂ ਪਾਣੀ ਪੀ ਰਿਹਾ ਹਾਂ?” ਲੇਲੇ ਨੇ ਡਰਦਿਆਂ ਉੱਤਰ ਦਿੱਤਾ, “ਸ੍ਰੀਮਾਨ ਜੀ, ਪਾਣੀ ਤਾਂ ਤੁਹਾਡੇ ਵਲੋਂ ਮੇਰੇ ਵਲ ਆ ਰਿਹਾ ਹੈ? ਇਹ ਜੂਠਾ ਕਿਵੇਂ ਹੋ ਗਿਆ?”

ਬਘਿਆੜ ਨੇ ਦੇਖਿਆ ਕਿ ਲੇਲਾ ਬੜਾ ਚਤੁਰ ਹੈ। ਉਸ ਨੇ ਫਿਰ ਕਿਹਾ, ”ਤੂੰ ਮੈਨੂੰ ਪਿਛਲੇ ਸਾਲ ਗਾਲ੍ਹਾਂ ਕਿਉਂ ਕੱਢੀਆਂ ਸਨ?” ਲੇਲੇ ਨੇ ਨਿਮਰਤਾ ਨਾਲ ਕਿਹਾ, ” ਸ੍ਰੀਮਾਨ ਜੀ, ਪਿਛਲੇ ਸਾਲ ਤਾਂ ਮੈਂ ਜੰਮਿਆ ਵੀ ਨਹੀਂ ਸਾਂ।” ਬਘਿਆੜ ਨੇ ਕਿਹਾ, ”ਤਾਂ ਫਿਰ ਤੇਰਾ ਕੋਈ ਪਿਓ-ਦਾਦਾ ਹੋਵੇਗਾ।” ਇਹ ਕਹਿ ਕੇ ਉਹ ਲੇਲੇ ਉੱਪਰ ਝਪਟਿਆ ਤੇ ਉਸ ਨੂੰ ਮਾਰ ਕੇ ਖਾ ਗਿਆ।

ਸੱਚ ਹੈ, “ਜਿਸ ਦੀ ਲਾਠੀ ਉਸ ਦੀ ਭੈਂਸ।”