ਕਹਾਣੀ ਰਚਨਾ : ਕੱਛੂਕੁੰਮਾ ਅਤੇ ਖ਼ਰਗੋਸ਼
1. ਇੱਕ ਵਾਰੀ ਇੱਕ ਜੰਗਲ ਵਿਚ ਇਕ ਕੱਛੂਕੁੰਮਾ ਅਤੇ ਇੱਕ ਖ਼ਰਗੋਸ਼ ਰਹਿੰਦੇ ਸਨ।
2. ਉਹਨਾਂ ਦੀ ਆਪਸ ਵਿਚ ਬੜੀ ਪੱਕੀ ਯਾਰੀ ਸੀ।
3. ਖਰਗੋਸ਼ ਨੂੰ ਆਪਣੀ ਤੇਜ਼ ਦੌੜ ਉੱਤੇ ਬੜਾ ਮਾਣ ਸੀ।
4. ਇੱਕ ਦਿਨ ਖ਼ਰਗੋਸ਼ ਨੇ ਕੱਛੂ ਨੂੰ ਹੌਲੀ-ਹੌਲੀ ਤੁਰਨ ਲਈ ਮਖੌਲ ਕਰਨੇ ਸ਼ੁਰੂ ਕਰ ਦਿੱਤੇ। ਇਸ ਉੱਤੇ ਕੱਛੂਕੰਮੇ ਨੂੰ ਬਹੁਤ ਗੁੱਸਾ ਆਇਆ।
5. ਉਸ ਨੇ ਖ਼ਰਗੋਸ਼ ਨੂੰ ਕਿਹਾ – ਜੇ ਤੈਨੂੰ ਇੰਨਾ ਹੀ ਮਾਣ ਹੈ ਤਾਂ ਦੌੜ ਲਾ ਕੇ ਵੇਖ ਲੈ।
7. ਖ਼ਰਗੋਸ਼ ਨੇ ਸੁਣਿਆ ਤੇ ਖਿੜਖਿੜਾ ਕੇ ਹੱਸਣ ਲੱਗ ਪਿਆ।
8. ਦੂਜੇ ਦਿਨ ਦੋਹਾਂ ਨੇ ਦੌੜ ਸ਼ੁਰੂ ਕਰ ਦਿੱਤੀ।
9. ਉਹਨਾਂ ਨੇ ਇੱਕ ਰੁੱਖ ਨੂੰ ਆਪਣਾ ਨਿਸ਼ਾਨਾ ਮਿੱਥ ਲਿਆ।
10. ਖ਼ਰਗੋਸ਼ ਬਹੁਤ ਤੇਜ਼ ਦੌੜਿਆ ਅਤੇ ਉਹ ਕੱਛੂ ਤੋਂ ਬਹੁਤ ਅੱਗੇ ਨਿਕਲ ਗਿਆ।
11. ਉਸ ਨੇ ਸੋਚਿਆ ਕੱਛੂ ਤਾਂ ਢੀਚਕ-ਚਾਲੇ ਸ਼ਾਮ ਨੂੰ ਪੁੱਜੇਗਾ। ਕਿਉਂ ਨਾ ਥੋੜ੍ਹਾ ਆਰਾਮ ਕਰ ਲਵਾਂ ।
12. ਉਹ ਇਕ ਰੁੱਖ ਦੀ ਛਾਂ ਹੇਠ ਡੂੰਘੀ ਨੀਂਦ ਸੌਂ ਗਿਆ।
13. ਕੱਛੂ ਹੌਲੀ-ਹੌਲੀ ਤੁਰਦਾ ਰਿਹਾ ਤੇ ਆਪਣੀ ਮੰਜ਼ਲ ਤੇ ਪੁੱਜ ਗਿਆ।
14. ਜਦੋਂ ਖ਼ਰਗੋਸ਼ ਦੀ ਅੱਖ ਖੁਲ੍ਹੀ ਤਾਂ ਉਸ ਨੂੰ ਕੱਛੂ ਕਿਤੇ ਨਜ਼ਰ ਨਾ ਆਇਆ। ਉਹ ਬਹੁਤ ਤੇਜ਼ ਦੌੜਿਆ।
15. ਜਦੋਂ ਉਹ ਮਿੱਥੇ ਨਿਸ਼ਾਨੇ ਤੇ ਪੁੱਜਾ ਤਾਂ ਕੱਛੂ ਉਥੇ ਪਹਿਲਾਂ ਹੀ ਪੁੱਜਾ ਹੋਇਆ ਸੀ।
16. ਇਹ ਵੇਖ ਕੇ ਖ਼ਰਗੋਸ਼ ਬੜਾ ਸ਼ਰਮਿੰਦਾ ਹੋਇਆ।
ਸਿੱਖਿਆ— ਹੰਕਾਰਿਆ ਸੋ ਮਾਰਿਆ।
ਜਾਂ
ਸਹਿਜ ਪੱਕੇ ਸੋ ਮਿੱਠਾ ਹੋਏ।