BloggingKavita/ਕਵਿਤਾ/ कविताMother's dayPoetryਲੇਖ ਰਚਨਾ (Lekh Rachna Punjabi)

ਕਹਾਣੀ : ਮਾਂ ਨਾਲ ਵਿਛੋੜਾ


ਇੱਕ ਵਾਰ ਇੱਕ ਮਾਂ ਨੇ ਬਹੁਤ ਹੀ ਉਮੀਦਾਂ ਨਾਲ ਰੱਬ ਤੋਂ ਮੁੰਡਾ ਮੰਗਿਆ ਅਤੇ ਉਹ ਰੋਜ਼ ਸਵੇਰੇ ਉੱਠ ਕੇ ਰੱਬ ਨੂੰ ਦੁਆ ਕਰਦੀ ਕਿ ਉਸਨੂੰ ਇੱਕ ਮੁੰਡਾ ਦੇ ਦੇਵੇ ਤਾਂ ਉਸਦੀ ਗੋਦ ਖੁਸ਼ੀਆਂ ਨਾਲ ਭਰ ਜਾਵੇ। ਫਿਰ ਬਹੁਤ ਹੀ ਸਾਲਾਂ ਬਾਅਦ ਉਸਦੇ ਘਰ ਵਿੱਚ ਇੱਕ ਮੁੰਡੇ ਨੇ ਜਨਮ ਲਿਆ ਅਤੇ ਉਹ ਮਾਂ ਖੁਸ਼ੀ ਵਿੱਚ ਹੀ ਮਸਤ ਹੋ ਗਈ ਅਤੇ ਉਸ ਨੇ ਬਹੁਤ ਚੜ੍ਹਾਵਾ ਚੜ੍ਹਾਇਆ। ਬਹੁਤ ਹੀ ਲੰਗਰ ਰੱਬ ਦੇ ਨਾਂ ਤੇ ਲਾਏ। ਉਹ ਹਰ ਸਾਲ ਆਪਣੇ ਮੁੰਡੇ ਦੇ ਜਨਮਦਿਨ ਤੇ ਲੰਗਰ ਲਗਾਉਂਦੀ। ਫਿਰ ਉਸਦਾ ਮੁੰਡਾ ਜਿਉਂ-ਜਿਉਂ ਵੱਡਾ ਹੁੰਦਾ ਗਿਆ ਉਹ ਭੈੜੀ ਸੰਗਤ ਵਿੱਚ ਰੱਲਦਾ ਗਿਆ। ਉਹ ਨਾ ਹੀ ਸਕੂਲ ਜਾਂਦਾ ਅਤੇ ਨਾ ਹੀ ਆਪਣੀ ਮਾਂ ਦੀ ਗੱਲ ਸੁਣਦਾ। ਉਹ ਬਹੁਤ ਹੀ ਨਸ਼ੇ ਕਰਨ ਲੱਗ ਪਿਆ ਅਤੇ ਹਰ ਰੋਜ਼ ਦਾਰੂ ਪੀ ਕੇ ਆਉਂਦਾ ਅਤੇ ਆਪਣੇ ਮਾਂ-ਪਿਉ ਨੂੰ ਗਾਲਾਂ ਕੱਢਦਾ ਜਿਸ ਨਾਲ ਉਸਦੀ ਮਾਂ ਬਹੁਤ ਟੈਂਸ਼ਨ ਵਿੱਚ ਰਹਿਣ ਲੱਗ ਪਈ।ਉਸਦੇ ਥੋੜ੍ਹੇ ਚਿਰ ਬਾਅਦ ਉਸ ਦੀ ਮੌਤ ਹੋ ਗਈ। ਫਿਰ ਉਹ ਮੁੰਡਾ ਆਪਣੇ ਆਪ ਨੂੰ ਬਹੁਤ ਇਕੱਲਾ ਮਹਿਸੂਸ ਕਰਨ ਲੱਗ ਪਿਆ ਅਤੇ ਉਸ ਨੂੰ ਅਹਿਸਾਸ ਹੋਣ ਲਗਾ ਕਿ ਇਸ ਦੁਨੀਆਂ ਵਿੱਚ ਹੁਣ ਉਸ ਦਾ ਕੋਈ ਵੀ ਰਿਸ਼ਤੇਦਾਰ ਨਹੀਂ ਹੈ। ਮਾਂ ਦੇ ਵਿਛੋੜੇ ਦੇ ਨਾਲ ਉਸ ਦੇ ਸਾਰੇ ਹੀ ਰਿਸ਼ਤੇ ਟੁੱਟ ਗਏ ਹਨ ਤੇ ਉਹ ਆਪਣੇ ਆਪ ਨੂੰ ਅਨਾਥ ਸਮਝਣ ਲੱਗਾ। ਨਾ ਉਸ ਨੂੰ ਖਾਣ ਦੀ ਹੋਸ਼ ਰਹੀ, ਨਾ ਪੀਣ ਦੀ। ਉਸ ਸਮੇਂ ਉਸ ਨੂੰ ਮਹਿਸੂਸ ਹੋਇਆ ਕਿ ਜਿਉਂਦੇ ਜੀਅ ਉਸ ਨੇ ਮਾਂ ਦਾ ਕਹਿਣਾ ਨਹੀਂ ਮੰਨਿਆ ਪਰ ਅੱਜ ਮਾਂ ਦੇ ਮਰ ਜਾਣ ਤੋਂ ਬਾਅਦ ਉਸਨੂੰ ਉਸ ਦੀਆਂ ਕਹੀਆਂ ਗੱਲਾਂ ਯਾਦ ਆ ਰਹੀਆਂ ਹਨ। ਇਸ ਸਮੇਂ ਉਹ ਆਪਣੇ ਆਪ ਨੂੰ ਬਹੁਤ ਬਦਕਿਸਮਤ ਸਮਝਦਾ ਹੈ। ਜਿਸ ਨੇ ਆਪਣੀ ਮਾਂ ਦਾ ਦਿਲੋਂ ਸਤਿਕਾਰ ਨਹੀਂ ਕੀਤਾ। ਜੇ ਉਹ ਮਾਂ ਨੂੰ ਪਰੇਸ਼ਾਨ ਨਾ ਕਰਦਾ ਤਾਂ ਸ਼ਾਇਦ ਉਸ ਨੂੰ ਅੱਜ ਮਾਂ ਦਾ ਵਿਛੋੜਾ ਨਾ ਸਹਿਣਾ ਪੈਂਦਾ।