ਕਹਾਣੀ : ਬੱਸ ਕਡੰਕਟਰ


ਪ੍ਰਸ਼ਨ. ਕਹਾਣੀ ‘ਬੱਸ ਕੰਡਕਟਰ’ ਵਿੱਚ ਕਿਹੜੀ ਮਨੁੱਖੀ ਭਾਵਨਾ ਨੂੰ ਮੁੱਖ ਰੂਪ ਵਿੱਚ ਦਰਸਾਇਆ ਗਿਆ ਹੈ?

ਉੱਤਰ : ‘ਬੱਸ ਕੰਡਕਟਰ’ ਕਹਾਣੀ ਵਿੱਚ ਲੇਖਕਾ ਡਾ. ਦਲੀਪ ਕੌਰ ਟਿਵਾਣਾ ਨੇ ਮਨੁੱਖੀ ਸੁਭਾਅ ਦੀ ਸਭ ਤੋਂ ਉੱਚੀ ਭਾਵਨਾ ਅਤੇ ਸੱਚੇ ਪਿਆਰ ਨੂੰ ਪ੍ਰਮੁੱਖ ਰੂਪ ਵਿੱਚ ਦਰਸਾਇਆ ਹੈ। ਇਸ ਕਹਾਣੀ ਵਿੱਚ ਸੱਚੇ ਅਤੇ ਪਵਿੱਤਰ ਪ੍ਰੇਮ ਦੀ ਭਾਵਨਾ ਨੂੰ ਸ਼ਬਦਾਂ ਦੀ ਮਾਲਾ ਵਿੱਚ ਪਰੋਇਆ ਗਿਆ ਹੈ। ਇਸ ਕਹਾਣੀ ਵਿੱਚ ਕਹਾਣੀ ਦਾ ਮੁੱਖ ਪਾਤਰ ਜੋ ਇੱਕ ਬੱਸ ਕੰਡਕਟਰ ਹੈ, ਇੱਕ ਪੜ੍ਹੀ-ਲਿਖੀ ਡਾਕਟਰ ਕੁੜੀ ਵਿੱਚ ਆਪਣੀ ਮਰੀ ਹੋਈ ਭੈਣ ਨੂੰ ਲੱਭ ਲੈਂਦਾ ਹੈ ਅਤੇ ਬੱਸ ਦੇ ਸਫ਼ਰ ਦੌਰਾਨ ਉਸ ਦੀ ਸੁਵਿਧਾ ਦਾ ਧਿਆਨ ਰੱਖਦਾ ਹੈ। ਇਹ ਭੈਣ ਭਰਾ ਦੇ ਪਿਆਰ ਉੱਤੇ ਲਿਖੀ ਗਈ ਇੱਕ ਅਦੁੱਤੀ ਕਹਾਣੀ ਹੈ।