CBSEEducationNCERT class 10thPunjab School Education Board(PSEB)

ਕਹਾਣੀ : ਬੰਮ ਬਹਾਦਰ


ਪ੍ਰਸ਼ਨ 1. ‘ਬੰਮ ਬਹਾਦਰ’ ਕਹਾਣੀ ਨੂੰ ਸੰਖੇਪ ਕਰ ਕੇ ਲਿਖੋ।

ਉੱਤਰ : ਇਕ ਮਹਾਰਾਜੇ ਦਾ ਹਾਥੀ ਬੰਮ ਬਹਾਦਰ, ਆਪਣੇ ਰਾਤਬ ਵਿਚੋਂ ਆਪਣੇ ਮਹੌਤ ਮਾਤਾਦੀਨ ਵਲੋਂ ਹਰ ਰੋਜ਼ ਚੋਰੀ ਕੀਤੇ ਜਾਣ ਕਰਕੇ ਹਾਥੀਖ਼ਾਨੇ ਵਿਚ ਊਧਮ ਮਚਾਈ ਰੱਖਦਾ ਸੀ, ਜਿਸ ਦੀ ਮਾਤਾਦੀਨ ਨੇ ਮਹਾਰਾਜ ਕੋਲ ਸ਼ਿਕਾਇਤ ਵੀ ਕੀਤੀ ਸੀ, ਪਰ ਉਹ ਬੰਮ ਬਹਾਦਰ ਦੇ ਪਿਆਰ ਤੇ ਕੋਮਲਤਾ ਨੂੰ ਜਾਣਦੇ ਸਨ, ਇਸੇ ਕਰਕੇ ਮਗਰੋਂ ਜਦੋਂ ਉਹ ਆਪਣੀ ਨਵ-ਵਿਆਹੀ ਮਹਾਰਾਣੀ ਨਾਲ ਉਸ ਉੱਤੇ ਬੈਠ ਕੇ ਮਹੱਲਾਂ ਵਿਚ ਆਏ, ਤਾਂ ਕੋਈ ਵੀ ਬੰਮ ਦੀ ਗ਼ਲਤੀ ਨਾ ਕੱਢ ਸਕਿਆ।

ਮਹਾਰਾਜ ਨੇ ਸ਼ਾਹੀ ਮਹੱਲਾਂ ਵਿਚ ਪੁੱਜ ਕੇ ਮਹਾਰਾਣੀ ਦੀ ਬੰਮ ਨਾਲ ਜਾਣ-ਪਛਾਣ ਕਰਾਈ। ਮਗਰੋਂ ਮਾਤਾਦੀਨ ਦੀ ਥੰਮ ਬਹਾਦਰ ਵਿਰੁੱਧ ਸ਼ਿਕਾਇਤ ਸੁਣ ਕੇ ਉਨ੍ਹਾਂ ਮਹਾਰਾਣੀ ਦੀ ਡਿਊਟੀ ਲਾਈ ਕਿ ਉਹ ਹਫਤੇ ਵਿਚ ਇਕ ਵਾਰੀ ਬੰਮ ਨੂੰ ਜ਼ਰੂਰ ਦੇਖ ਆਇਆ ਕਰੇ। ਫਿਰ ਇਕ ਦਿਨ ਮਹਾਰਾਣੀ ਬੰਮ ਲਈ ਬੂੰਦੀ ਦੇ ਲੱਡੂ ਬਣਵਾ ਕੇ ਲੈ ਗਈ ਤੇ ਬੰਮ ਨੂੰ ਉਸ ਦੇ ਹੱਥੋਂ ਲੱਡੂ ਖਾ ਕੇ ਪਿਆਰ ਦੀ ਮਸਤੀ ਚੜ੍ਹ ਗਈ। ਮਾਤਾਦੀਨ ਨੇ ਲੱਡੂਆਂ ਦੇ ਬਦਲੇ ਬੰਮ ਦੇ ਰਾਤਬ ਵਿਚ ਹੋਰ ਖ਼ਮੀ ਕਰ ਦਿੱਤੀ  ਇਹ ਦੇਖ ਕੇ ਬੰਮ ਨੂੰ ਹੋਰ ਗੁੱਸਾ ਚੜ੍ਹ ਗਿਆ। ਮਹਾਰਾਣੀ ਨੇ ਬੰਮ ਕੋਲ ਹਫ਼ਤੇ ਵਿਚ ਦੋ ਵਾਰੀ ਜਾਣਾ ਸ਼ੁਰੂ ਕਰ ਦਿੱਤਾ। ਬੰਮ ਉਸ ਦੇ ਹੱਥੋਂ ਬੜੇ ਚਾਅ ਨਾਲ ਲੱਡੂ ਜਾਂ ਪਰਾਉਂਠੇ ਖਾਂਦਾ। ਉਸ ਨੂੰ ਸਿਰ ਤੇ ਬਿਠਾ ਲੈਂਦਾ ਤੇ ਸਲਾਮੀਆਂ ਦਿੰਦਾ।

ਇਕ ਦਿਨ ਮਾਤਾਦੀਨ ਨੇ ਮਹਾਰਾਜ ਦੇ ਸ਼ਿਕਾਰ ਉੱਤੇ ਜਾਣ ਲਈ ਬੰਮ ਦੀ ਥਾਂ ਹੋਰ ਹਾਥੀ ਭੇਜ ਦਿੱਤਾ। ਇਹ ਦੇਖ ਕੇ ਬੰਮ ਨੂੰ ਬਹੁਤ ਗੁੱਸਾ ਚੜ੍ਹਿਆ। ਫਲਸਰੂਪ ਉਸ ਨੇ ਮਾਤਾਦੀਨ ਨੂੰ ਪੈਰਾਂ ਹੇਠ ਸੁੱਟ ਕੇ ਮਲ ਸੁੱਟਿਆ ਤੇ ਫਿਰ ਸੰਗਲ ਤੁੜਾ ਕੇ ਉਸ ਦਾ ਕੋਠਾ ਢਾਹ ਦਿੱਤਾ।

ਖ਼ਬਰ ਪਾਉਂਦਿਆਂ ਹੀ ਮਹਾਰਾਣੀ ਬੰਮ ਦੇ ਰਾਹ ਵਿਚ ਪੁੱਜੀ। ਬੰਮ ਆਪਣੀ ਸੁੰਡ ਵਿਚ ਗੰਦਾ ਪਾਣੀ ਭਰ ਕੇ ਆਪਣੇ ਵਲ ਆਉਣ ਵਾਲੇ ਹਰ ਬੰਦੇ ਉੱਤੇ ਸੁੱਟ ਰਿਹਾ ਸੀ, ਪਰ ਮਹਾਰਾਣੀ ਨੂੰ ਦੇਖ ਕੇ ਉਹ ਖੜ੍ਹਾ ਹੋ ਗਿਆ। ਮਹਾਰਾਣੀ ਉਸ ਦੇ ਕੋਲ ਪਹੁੰਚੀ। ਉਹ ਆਪਣੀ ਸੁੰਡ ਗੰਦੀ ਹੋਣ ਕਰਕੇ ਉਸ ਨੂੰ ਛੋਹ ਨਹੀਂ ਸੀ ਸਕਦਾ। ਮਹਾਰਾਣੀ ਸਮਝਦੀ ਸੀ ਕਿ ਮਾਤਾਦੀਨ ਨੇ ਉਸ ਨੂੰ ਦੁੱਖ ਦਿੱਤਾ ਹੈ। ਮਹਾਰਾਣੀ ਨੇ ਉਸ ਨੂੰ ਕਿਹਾ ਕਿ ਉਸ ਨੇ ਉਸ ਦੇ ਬੱਚਿਆਂ ਦੇ ਰਹਿਣ ਵਾਲਾ ਕੋਠਾ ਢਾਹ ਕੇ ਚੰਗਾ ਨਹੀਂ ਕੀਤਾ ਤੇ ਉਸ ਨੂੰ ਆਪਣਾ ਅੱਧਾ ਰਾਤਬ ਕਟਾ ਕੇ ਹਰਜਾਨਾ ਭਰਨਾ ਪਵੇਗਾ। ਬੰਮ ਆਪਣੀ ਸੁੰਡ ਨਾਲ ਉਸ ਦੇ ਪੈਰਾਂ ਦੁਆਲੇ ਚੱਕਰ ਕੱਢ ਕੇ ਆਪਣੀ ਸਹਿਮਤੀ ਪ੍ਰਗਟ ਕਰ ਰਿਹਾ ਸੀ, ਜਿਵੇਂ ਉਹ ਸਮਝਦਾ ਹੋਵੇ ਕਿ ਮਹਾਰਾਣੀ ਸਭ ਕੁੱਝ ਉਸ ਦੇ ਫ਼ਾਇਦੇ ਲਈ ਹੀ ਕਰ ਰਹੀ ਹੈ। ਇਸ ਪਿੱਛੋਂ ਸਾਰੇ ਜਣੇ ਮਹੱਲਾਂ ਵਿਚ ਜਾ ਪਹੁੰਚੇ। ਬੰਮ ਅੱਧੇ ਰਾਤਬ ਉੱਤੇ ਹੀ ਖ਼ੁਸ਼ ਨਜ਼ਰ ਆ ਰਿਹਾ ਸੀ। ਫਿਰ ਮਹਾਰਾਣੀ ਦੇ ਆਉਣ ‘ਤੇ ਉਹ ਉਸ ਨੂੰ ਆਪਣੇ ਸਿਰ ਉੱਤੇ ਬਿਠਾ ਕੇ ਚੱਕਰ ਲਗਾਉਣ ਲੱਗ ਪਿਆ।


ਸਾਰ : ਬੰਮ ਬਹਾਦਰ