ਕਵਿਤਾ : ਸਾਡਾ ਸੁਪਨਾ
ਸਾਡਾ ਸੁਪਨਾ – ਨਸ਼ਾਹੀਣ ਦੇਸ਼ ਹੋ ਆਪਣਾ
ਸਾਡਾ ਸੁਪਨਾ – ਨਸ਼ਾਹੀਣ ਦੇਸ਼ ਹੋ ਆਪਣਾ
ਹਰ ਇੱਕ ਦਾ ਆਪਣਾ ਸੁਪਨਾ ਹੁੰਦਾ,
ਜ਼ਿੰਦਗੀ ਦਾ ਕੋਈ ਟੀਚਾ ਹੁੰਦਾ।
ਪਲ-ਪਲ ਬੰਦਾ ਖਿਸਕੀ ਜਾਵੇ,
ਟੀਚੇ ਵੱਲ ਨੂੰ ਵਧਦਾ ਜਾਵੇ।
ਮੇਰਾ ਵੀ ਇੱਕ ਸੁਪਨਾ ਹੈ,
ਬੜਾ ਪਿਆਰਾ, ਬੜਾ ਨਿਆਰਾ।
ਨਸ਼ਾਹੀਣ ਦੇਸ਼ ਹੋ ਆਪਣਾ,
ਆਪਣੇ ਗੁਰੂਆਂ ਨੇ ਵੀ ਭੰਡਿਆ,
“ਜਿਤ ਪੀਤੇ ਖਸਮੁ ਵਿਸਰੈ, ਦਰਗਹਿ ਮਿਲੈ ਸਜਾਇ॥”
ਫਿਰ ਵੀ ਪਤਾ ਨਹੀਂ ਕਿਉਂ,
ਬੰਦਾ ਉਧਰ ਨੂੰ ਹੀ ਜਾਏ।
ਨਸ਼ੇ ‘ਚ ਪਿਆ ਬੇ-ਸੁਧ ਹੋ ਕੇ,
ਮਾਂ-ਬਾਪ ਦੀ ਪੱਤ ਰੋਲ ਕੇ।
ਬੀਵੀ ਬੱਚਿਆਂ ਦੇ ਸੁਪਨੇ ਤੋੜ ਕੇ,
ਦਸ ਕੀ ਖੱਟਿਆ ਬੰਦਿਆ, ਬੰਦਾ ਹੋ ਕੇ।
ਛੱਡ ਇਹ ਨਸ਼ਾ ਕਰ ਲੈ ਤੋਬਾ,
ਹੋਰ ਵੀ ਕਰਨ ਨੂੰ ਹੈ ਕੰਮ ਬਥੇਰੇ।
ਰਲ ਜਾ ਤੂੰ ਵੀ ਸੁਪਨੇ ਵਿੱਚ ਮੇਰੇ,
ਨਸ਼ਾਹੀਣ ਦੇਸ਼ ਹੋ ਆਪਣਾ।
ਗੌਰਵਸ਼ਾਲੀ ਭੂਤਕਾਲ ਹੈ,
ਭਵਿੱਖ ਵੀ ਕੋਈ ਮਾੜਾ ਨਹੀਂ,
ਬਸ ਤੂੰ ਅੱਜ ਸਵਾਰ ਲੈ ਆਪਣਾ।
ਫੇਰ ਕਹਿਣਾ ਨਾ ਪਵੇ ਦੁਬਾਰਾ,
ਨਸ਼ਾਹੀਣ ਦੇਸ਼ ਹੋ ਆਪਣਾ।