ਕਵਿਤਾ : ਸ਼ੁੱਧ ਚੀਜ਼ਾਂ ਖਾਵਾਂਗੇ – ਮਿਲਾਵਟ ਨੂੰ ਦੂਰ ਭਜਾਵਾਂਗੇ
ਸ਼ੁੱਧ ਚੀਜ਼ਾਂ ਖਾਵਾਂਗੇ – ਮਿਲਾਵਟ ਨੂੰ ਦੂਰ ਭਜਾਵਾਂਗੇ
ਮੇਰੇ ਸੁਪਨਿਆਂ ਦਾ ਦੇਸ਼ ਬੜਾ ਹੈ ਮਹਾਨ,
ਇਸ ਵਿੱਚ ਵੱਸਦਾ ਹੈ ਹਰ ਤਰ੍ਹਾਂ ਦਾ ਇਨਸਾਨ।
ਬੱਚੇ ਹੱਸਦੇ-ਖੇਡਦੇ, ਪੜ੍ਹਦੇ ਤੇ ਮੌਜ ਮਨਾਉਂਦੇ ਨੇ,
ਵੱਡੇ ਸਮੇਂ ਸਿਰ ਆਪਣੇ ਕੰਮਾਂ ‘ਤੇ ਚਲੇ ਜਾਂਦੇ ਨੇ।
ਘਰ ਦਾ ਦੁੱਧ, ਦਹੀਂ ਤੇ ਮੱਖਣ ਖਾਂਦੇ ਨੇ,
ਕਦੇ ਕਿਤੇ ਲੋੜ ਪੈਣ ‘ਤੇ ਹੀ ਡਾਕਟਰ ਕੋਲ ਜਾਂਦੇ ਨੇ।
ਜਦੋਂ ਮੈਂ ਸੁਪਨਿਆਂ ਤੋਂ ਬਾਹਰ ਆਉਂਦੀ ਹਾਂ,
ਅਸਲੀਅਤ ਕੁੱਝ ਹੋਰ ਹੀ ਵੇਖ ਕੇ ਦੁਖੀ ਹੋ ਜਾਂਦੀ ਹਾਂ।
ਇੱਥੇ ਹਰ ਚੀਜ਼ ਵਿੱਚ ਹੁੰਦੀ ਏ ਮਿਲਾਵਟ,
ਚਟਪਟੀਆਂ ਚੀਜ਼ਾਂ ਖਾ ਕੇ ਫਿਰ ਹੁੰਦੇ ਨੇ ਬਿਮਾਰ।
ਵੱਧ ਮੁਨਾਫ਼ਾ ਕਮਾਉਣ ਵਾਲੇ,
ਕਰਦੇ ਨੇ ਸਿਹਤ ਨਾਲ ਖਿਲਵਾੜ।
ਜੇ ਦੇਸ਼ ਵਿੱਚੋਂ ਖ਼ਤਮ ਹੋ ਜਾਏ, ਇਹ ਨਕਲੀ ਕਾਰੋਬਾਰ,
ਤਾਂ ਮੇਰੇ ਸੁਪਨਿਆਂ ਦਾ ਭਾਰਤ ਹਰ ਖੇਤਰ ਅਵੱਲ ਆਵੇ ਹਰ ਵਾਰ।