ਕਵਿਤਾ : ਸ਼ਬਦ ਖ਼ਤਰਨਾਕ ਨੇ

ਸ਼ਬਦ ਖ਼ਤਰਨਾਕ ਨੇ

ਚੁੱਪ ਖ਼ਤਰਨਾਕ ਹੈ

ਇਹ ਅਜਬ ਦਿਨ ਨੇ

ਇਹ ਅਜਬ ਰਾਤ ਹੈ

ਆਪਣੇ ਹੀ ਜਾਲ ਵਿਚ

ਫਸਿਆ ਹੈ ਮਨ ਸਾਡਾ

ਦਿਸਦੀ ਨ ਮੰਜ਼ਿਲ ਕੋਈ

ਐਸਾ ਹੈ ਸਫ਼ਰ ਡਾਢਾ

ਨਾ ਗਲ ’ਤੇ ਅੰਗੂਠਾ ਏ

ਨਾ ਚੀਖਣ ਦੀ ਔਕਾਤ ਹੈ

ਸ਼ਬਦ ਖ਼ਤਰਨਾਕ ਨੇ

ਚੁੱਪ ਖ਼ਤਰਨਾਕ ਹੈ

ਵੱਲੋਂ : ਸਵਰਾਜਬੀਰ