ਕਵਿਤਾ : ਸਭ ਨੂੰ ਮਿਲੇਗਾ ਇਨਸਾਫ਼



ਮੈਂ ਤਾਂ ਵੇਖ ਰਿਹਾ ਹਾਂ ਸੁਪਨਾ, ਇਹੋ ਜਿਹੇ ਹਿੰਦੁਸਤਾਨ ਦਾ।
ਜਨਮ ਜਿੱਥੇ ਹੋਵੇਗਾ, ਇੱਕ ਸੁਖੀ ਇਨਸਾਨ ਦਾ।

ਨਾ ਹੋਵੇਗੀ ਅੰਨ ਦੀ ਸਮੱਸਿਆ, ਨਾ ਕੋਈ ਭੁੱਖ ਦਾ ਰੋਣਾ।
ਹਰਿਆਲੀ ਨਾਲ ਲਹਿਰਾਊਗਾ, ਭਾਰਤ ਦਾ ਕੋਨਾ-ਕੋਨਾ।

ਰਾਜ ਜਿੱਥੇ ਨਹੀਂ ਕਰੇਗਾ, ਪੂੰਜੀ ਤੇ ਸ਼ੋਸ਼ਣਕਾਰੀ।
ਸਾਰੇ ਹੀ ਮਹਿਲਾਂ ਵਾਲੇ ਹੋਣਗੇ, ਨਹੀਂ ਹੋਵੇਗਾ ਕੋਈ ਭਿਖਾਰੀ।

ਪੂਜਾ-ਪਾਠ ਜਿੱਥੇ ਹੋਵੇਗਾ, ਜਨਤਾ ਦੇ ਭਗਵਾਨ ਦਾ।
ਊਚ-ਨੀਚ ਦਾ ਭੇਦ ਮਿਟ ਜਾਵੇਗਾ, ਨਹੀਂ ਹੋਵੇਗਾ ਫ਼ਸਾਦ ਧਰਮ ਦੇ ਨਾਂ ਦਾ।

ਸਵੱਛ ਭਾਰਤ ਦਾ ਹਰ ਵਾਸੀ, ਜਿਸ ਨੂੰ ਆਪਣਾ ਦੇਸ਼
ਕਹੇਗਾ।
ਜਿੱਥੇ ਮਿਲੇਗਾ ਇਨਸਾਫ਼ ਸਭ ਨੂੰ, ਵੀਰਾਂ ਦੇ ਬਲੀਦਾਨ ਦਾ।