ਕਵਿਤਾ : ਰੱਬ ਨੂੰ ਜੇ ਹੈ ਪਾਉਣਾ ਲੋਕੋ


ਦੁਨੀਆਂ ਦੀਆਂ ਸਾਰੀਆਂ ਛਾਵਾਂ ਤੋਂ ਮਮਤਾ ਦੀ ਛਾਂ ਨਿਆਰੀ ਏ,

ਤਾਂਹੀਓ ਤਾਂ ਮੂੰਹ ‘ਚੋਂ ਮਾਂ ਨਿਕਲੇ ਜਦ ਬਣੇ ਮੁਸੀਬਤ ਭਾਰੀ ਏ।

ਮਾਂ ਵਰਗਾ ਕੋਈ ਨਾ ਜਗ ਤੇ ਮਾਵਾਂ ਹੁੰਦੀਆਂ ਮਾਵਾਂ,

ਜੰਮਣ ਤੋਂ ਲੈ ਕੇ ਮਰਨ ਤੱਕ ਬਣਕੇ ਰਹਿਣ ਪਰਛਾਵਾਂ।

ਰੱਬ ਨੂੰ ਜੇ ਹੈ ਪਾਉਣਾ ਲੋਕੋ, ਸੇਵਾ ਕਰ ਲਉ ਮਾਂ ਦੀ।

ਖਾਲੀ ਹੱਥ ਤੁਰ ਜਾਣਾ ਸਭ ਨੇ,

ਕੋਈ ਚੀਜ਼ ਨਾ ਕਿਸੇ ਦੇ ਨਾਂ ਦੀ।

ਮਾਂ ਬਿਨਾਂ ਜਗ ਸੁੰਨਾ-ਸੁੰਨਾ,

ਜਿਵੇਂ ਬੰਜਰ ਧਰਤੀ ਕਿਸੇ ਥਾਂ ਦੀ।

ਰੱਬ ਨੂੰ ਜੇ ਹੈ ਪਾਉਣਾ ਲੋਕੋ, ਸੇਵਾ ਕਰ ਲਓ ਮਾਂ ਦੀ।