ਕਵਿਤਾ : ਮੈਂ ਮਾਂ ਕਹਿਣਾ ਸਿੱਖਿਆ
ਰੱਬ ਤੋਂ ਪਹਿਲਾਂ ਮੈਂ ਮਾਂ ਕਹਿਣਾ ਸਿੱਖਿਆ
ਪਿਆਰ-ਪਿਆਰ ਸਾਰੀ ਦੁਨੀਆਂ ਕਰਦੀ
ਪਿਆਰ ਰੱਬ ਦਾ ਨਾਮ ਹੈ ਦੂਜਾ
ਸੱਚਾ ਪਿਆਰ ਜੇ ਲੱਭਣਾ ਦੋਸਤੋ
ਕਰੋ ਮਾਂ ਆਪਣੀ ਦੀ ਪੂਜਾ
ਜਿਸਨੇ ਵਿਖਾਈ ਸਾਰੀ ਦੁਨੀਆਂ ਤੈਨੂੰ
ਚੁੱਕ-ਚੁੱਕ ਲਾਡ ਲਡਾਇਆ ਤੈਨੂੰ
ਮਾਂ ਤੇਰੀ ਨੇ ਭੁੱਖੇ ਰਹਿ ਕੇ
ਤੈਨੂੰ ਰੱਜ-ਰੱਜ ਦੁੱਧ ਪਿਲਾਇਆ ।
ਦਿਨ-ਦਿਨ ਤੈਨੂੰ ਵੱਡਾ ਕੀਤਾ
ਸੌ-ਸੌ ਦੁੱਖ ਸਹਿ ਕੇ
ਲੱਖਾਂ ਹੀ ਤੈਨੂੰ ਅਸੀਸਾਂ ਦਿੱਤੀਆਂ
ਰਾਜ ਦੁਲਾਰਾ ਕਹਿ ਕੇ
ਤੇਰੀ ਚਿੰਤਾ ਵਿੱਚ ਕਮਲੀ ਹੋਈ
ਜਦ ਤੈਨੂੰ ਕੁਝ ਹੋਇਆ
ਤੇਰੇ ਲਈ ਹੀ ਉਸਨੇ ਹਰਦਮ
ਪੀਰਾਂ ਦਾ ਦਰ ਛੂਹਿਆ
ਆ ਜਾ ਪੁੱਤਰਾ ਰੋਟੀ ਖਾ ਲੈ
ਮਾਂ ਹੀ ਆਖ ਬੁਲਾਉਂਦੀ।
ਰੱਬ ਤੋਂ ਵੱਧ ਕੇ ਚਿੰਤਾ ਸਾਡੀ
ਉਸਨੂੰ ਵੱਢ-ਵੱਢ ਖਾਂਦੀ।
ਜਿਸਨੇ ਸਾਨੂੰ ਦੁਨੀਆਂ ਵਿਖਾਈ
ਉਹ ਹੀ ਰੱਬ ਦਾ ਰੂਪ ਹੈ ਜਗ ਤੇ
ਭਾਵੇਂ ਸੋਚ ਲੈਣਾ ਲੱਖ ਵਾਰੀ
ਰੱਬ, ਕਹਿਣਾ ਤੇ ਮੈਂ ਬਾਅਦ ਵਿੱਚ ਸਿੱਖਿਆ।
ਪਹਿਲਾ ਮੈਂ ਮਾਂ ਕਹਿਣਾ ਸਿੱਖਿਆ।