ਕਵਿਤਾ : ਮੇਰੇ ਸੁਪਨਿਆਂ ਦਾ ਦੇਸ਼ – ਅਹਿੰਸਾ ਦਾ ਬੋਲਬਾਲਾ
ਮੇਰੇ ਸੁਪਨਿਆਂ ਦਾ ਦੇਸ਼ – ਅਹਿੰਸਾ ਦਾ ਬੋਲਬਾਲਾ
ਕੱਲ੍ਹ ਰਾਤੀਂ ਮੈਨੂੰ ਆਇਆ ਇੱਕ ਸੁਪਨਾ,
ਉਹਦੇ ਵਿੱਚ ਵੇਖਿਆ ਮੈਂ ਭਾਰਤ ਆਪਣਾ।
ਚਾਰੇ ਪਾਸੇ ਦਿੱਸਦੀ ਸੀ ਹਰਿਆਲੀ,
ਸਭਨਾਂ ਦੇ ਦਿਲਾਂ ਵਿੱਚ ਸੀ ਖੁਸ਼ਹਾਲੀ।
ਲੋਕਾਂ ਵਿੱਚ ਸੀ ਭਾਈਚਾਰਾ,
ਕੋਈ ਨਹੀਂ ਸੀ ਬੇਸਹਾਰਾ।
ਨਾ ਕੋਈ ਹਿੰਦੂ, ਨਾ ਕੋਈ ਮੁਸਲਮਾਨ,
ਹਰ ਕੋਈ ਲੈਂਦਾ ਸੱਚੇ ਰੱਬ ਦਾ ਨਾਂ।
ਹਰ ਪਾਸੇ ਪ੍ਰਚਾਰੇ ਜਾ ਰਹੇ ਸੀ ਨਾਨਕ ਜੀ ਦੇ ਉਪਦੇਸ਼,
ਰੱਬੀ ਬੰਦਗੀ ਵਿੱਚ ਸਭ ਤੋਂ ਅੱਗੇ ਸੀ ਮੇਰਾ ਦੇਸ਼।
ਹਰ ਪਾਸੇ ਸੀ ਅਹਿੰਸਾ ਦਾ ਬੋਲਬਾਲਾ,
ਹਰ ਕੋਈ ਦੇਵੇ ਏਕਤਾ ਤੇ ਅਖੰਡਤਾ ਦਾ ਹਵਾਲਾ।
ਦਿਲ ਇਹ ਚਾਹੇ ਮੇਰਾ ਸੁਪਨਾ ਸੱਚ ਹੋ ਜਾਵੇ,
ਫਿਰ ਤੋਂ ਮੇਰਾ ਦੇਸ਼ ਸੋਨੇ ਦੀ ਚਿੜੀ ਬਣ ਜਾਵੇ।