ਕਵਿਤਾ : ਮੇਰੀ ਮਾਂ


ਮਾਂ ਦਾ ਪਿਆਰ ਮਿਲਦਾ ਏ ਨਸੀਬਾਂ ਵਾਲਿਆਂ ਨੂੰ

ਦੁਨੀਆਂ ਵਿੱਚ ਨਹੀਂ ਇਸਦਾ ਬਜ਼ਾਰ ਹੁੰਦਾ

ਇਹ ਰਿਸ਼ਤਾ ਏ ਰੱਬ ਦੀਆਂ ਰਹਿਮਤਾਂ ਦਾ,

ਹਰ ਰਿਸ਼ਤਾ ਨਹੀਂ ਕਰਜ਼ਦਾਰ ਹੁੰਦਾ

ਉਸ ਘਰ ਤੋਂ ਚੰਗਾ ਸਮਸ਼ਾਨ ਹੁੰਦਾ,

ਜਿੱਥੇ ਮਾਂ ਦਾ ਨਹੀਂ ਸਤਿਕਾਰ ਹੁੰਦਾ

ਸੱਤ ਜਨਮਾਂ ਤੱਕ ਨਹੀਂ ਲਾਹ ਸਕਦਾ,

ਪੁੱਤ ਮਾਂ ਦਾ ਏਨਾ ਕਰਜ਼ਦਾਰ ਹੁੰਦਾ

ਕਰਨੀ ਸਿੱਖ ਲਓ ਇਜ਼ਤ ਮਾਂ ਦੀ

ਮਾਂ ਦੇ ਚਰਨਾਂ ਤੋਂ ਬਾਅਦ ਰੱਬ ਦਾ ਦੀਦਾਰ ਹੁੰਦਾ

ਕਰ ਲਈ ਜਿਸ ਨੇ ਮਾਂ ਦੀ ਪੂਜਾ

ਸਮਝੋ ਕਰ ਲਈ ਉਸ ਨੇ ਰੱਬ ਦੀ ਪੂਜਾ

ਸੁੱਖ ਜੀਵਨ ਦਾ ਪਾਉਣ ਵਾਸਤੇ

ਕਰਨੀ ਪੈਣੀ ਏ ਕਦਰ ਮਾਂ ਦੀ

ਲਾਡ ਲਡਾਇਆ ਜਿਸ ਨੇ ਪੁੱਤ ਨਾਲ

ਜੀਵਨ ਦਾ ਸੁੱਖ ਪਾਉਣ ਲਈ

ਜੇਕਰ ਕੀਤੀ ਨਾ ਕਦਰ ਮਾਂ ਦੀ

ਦੁਨੀਆਂ ਵਿੱਚ ਨਹੀਂ ਉਸਦਾ ਸਤਿਕਾਰ ਹੁੰਦਾ।