ਕਵਿਤਾ : ਮੇਰਾ ਸੁਪਨਾ ਸਾਕਾਰ ਹੋਵੇ
ਮੇਰਾ ਸੁਪਨਾ ਸਾਕਾਰ ਹੋਵੇ
ਸੁਪਨਾ ਵੇਖਿਆ ਮੈਂ ਇੱਕ ਬੜਾ ਪਿਆਰਾ,
ਚਾਹੁੰਦੀ ਹਾਂ ਹੋਵੇ ਮੇਰਾ ਦੇਸ਼ ਸਭ ਤੋਂ ਨਿਆਰਾ।
ਆਪਣੇ ਮੇਰੇ ਭਾਰਤ ਦੀ ਆਪਣੀ ਹੀ ਸ਼ਾਨ ਹੋਵੇ,
ਲਹਿਰਾਉਂਦੇ ਤਿਰੰਗੇ ਦੀ ਆਪਣੀ ਹੀ ਆਨ ਹੋਵੇ।
ਮਾਵਾਂ-ਭੈਣਾਂ ਦੀ ਇੱਜ਼ਤ ਨਾਲ ਨਾ ਖਿਲਵਾੜ ਹੋਵੇ,
ਖੁਸ਼ਹਾਲ ਰਹੇ ਹਰ ਖੇਤਰ ਵਿੱਚ ਮਾਲਾਮਾਲ ਹੋਵੇ।
ਅਮੀਰਾਂ-ਗ਼ਰੀਬਾਂ ਵਿੱਚ ਨਾ ਭੇਦ-ਭਾਵ ਹੋਵੇ,
ਸਾਰੇ ਧਰਮਾਂ ਦਾ ਇੱਕੋ ਜਿਹਾ ਸਤਿਕਾਰ ਹੋਵੇ।
ਅਨਪੜ੍ਹਤਾ ਤੇ ਬਾਲ ਮਜ਼ਦੂਰੀ ਦੇ ਕਲੰਕ ਤੋਂ ਮੁਕਤ ਹੋਵੇ,
ਜੀਵਨ ਨਿਰਬਾਹ ਲਈ ਹਰ ਕਿਸੇ ਕੋਲ ਰੁਜ਼ਗਾਰ ਹੋਵੇ।
ਸਾਫ਼-ਸੁਥਰਾ ਤੇ ਹਰਿਆਲੀ ਨਾਲ ਭਰਪੂਰ ਹੋਵੇ,
ਸਵਰਗ ਛੱਡ ਰੱਬ ਧਰਤੀ ‘ਤੇ ਰਹਿਣ ਲਈ ਤਿਆਰ ਹੋਵੇ।