ਕਵਿਤਾ : ਮੇਰਾ ਵਸਦਾ ਰਹੇ ਪੰਜਾਬ


ਮੇਰਾ ਵਸਦਾ ਰਹੇ ਪੰਜਾਬ : ਸੁਖਰਾਜ ਕੰਵਰ


ਕੇਂਦਰੀ ਭਾਵ


“ਮੇਰਾ ਵਸਦਾ ਰਹੇ ਪੰਜਾਬ” ਕਵਿਤਾ ਵਿੱਚ ਕਵੀ “ਸੁਖਰਾਜ ਕੰਵਰ” ਨੇ ਪੰਜਾਬ ਦੀ ਧਰਤੀ, ਲੋਕ ਨਾਚਾਂ, ਗੀਤਾਂ, ਪੰਜਾਬੀਆਂ ਦੇ ਸੁਭਾਅ ਤੇ ਇੱਥੋਂ ਦੇ ਦਰਿਆਵਾਂ ਦੀ ਗੱਲ ਕੀਤੀ ਹੈ। ਕਵੀ ਦੱਸਦਾ ਹੈ ਕਿ ਇਹ ਪੰਜਾਬ ਦਾ ਵਸਨੀਕ ਹੈ ਤੇ ਪੰਜਾਬੀ ਉਸ ਦੀ ਮਾਂ ਬੋਲੀ ਹੈ। ਇਹ ਪੰਜ ਦਰਿਆਵਾਂ ਦੀ ਧਰਤੀ ਹੈ। ਪੰਜਾਬੀ ਗਿੱਧੇ ਭੰਗੜੇ ਪਾ ਕੇ ਅਤੇ ਨੱਚ – ਟੱਪ ਕੇ ਆਪਣੇ ਸੁਪਨੇ ਪੂਰੇ ਕਰਦੇ ਹਨ। ਇਹ ਦੂਜਿਆਂ ਨਾਲ ਆਪਣਾ ਦੁੱਖ – ਸੁੱਖ ਸਾਂਝਾ ਕਰਦੇ ਹਨ। ਇੱਥੋਂ ਦੇ ਮੰਦਰ, ਮਸਜਿਦ ਅਤੇ ਗਿਰਜੇਘਰ ਸਭ ਲਈ ਸਾਂਝੇ ਹਨ। ਪੰਜਾਬੀਆਂ ਨੇ ਅਨਾਜ ਪੈਦਾ ਕਰਨ ਦੇ ਖੇਤਰ ਵਿੱਚ ਖ਼ੂਬ ਤਰੱਕੀ ਕੀਤੀ ਹੈ। ਜਿਸ ਨੇ ਵੀ ਪੰਜਾਬ ਵੱਲ ਬੁਰੀ ਨਜ਼ਰ ਨਾਲ ਤੱਕਿਆ, ਪੰਜਾਬੀਆਂ ਨੇ ਉਨ੍ਹਾਂ ਨੂੰ ਮਾਰ ਮੁਕਾਇਆ। ਪੰਜਾਬੀ ਹੱਕ ਸੱਚ ਦੀ ਕਮਾਈ ਕਰਦੇ ਹਨ ਤੇ ਬੁਰਾਈਆਂ ਤੋਂ ਦੂਰ ਰਹਿੰਦੇ ਹਨ। ਕਵੀ ਦੁਆ ਕਰਦਾ ਹੈ ਕਿ ਉਸਦੇ ਪੰਜਾਬ ਨੂੰ ਕਿਸੇ ਦੀ ਨਜ਼ਰ ਨਾ ਲੱਗੇ। ਉਹ ਪੰਜਾਬ ਦੀ ਖ਼ਾਤਰ ਆਪਣੀ ਜ਼ਿੰਦਗੀ ਵੀ ਕੁਰਬਾਨ ਕਰਨ ਲਈ ਤਿਆਰ ਹੈ।