BloggingKavita/ਕਵਿਤਾ/ कविताMother's dayPoetry

ਕਵਿਤਾ : ਮਾਂ


ਇਹ ਦੁਨੀਆਂ ਤਾਂ ਬਸ ਸੁਪਨਾ ਸੀ

ਤੇ ਜਿਸ ਸੁਪਨਾ ਪੂਰਾ ਕਰਾਇਆ

ਉਹ ਮਾਂ ਹੈ।

ਬਾਪ ਦਿੱਤੀਆਂ ਝਿੜਕਾਂ ਸਦਾ

ਤੇ ਜਿਸ ਖਿੱਚ ਕੇ ਹਿੱਕ ਨਾਲ ਲਾਇਆ

ਉਹ ਮਾਂ ਹੈ।

ਦੁਨੀਆਂ ਦੀ ਹਰ ਰਮਜ਼ ਮੈਂ ਸਮਝਾਂ

ਜਿਸ ਇਸ ਕਾਬਿਲ ਬਣਾਇਆ

ਉਹ ਮਾਂ ਹੈ।

ਸੁੱਖ ਸਦਾ ਮੇਰੀ ਝੋਲੀ ਪਾਏ

ਪਰ ਦੁੱਖਾਂ ਨੂੰ ਵੀ ਇਸ ਸਹਿਣਾ ਸਿਖਾਇਆ

ਉਹ ਮਾਂ ਹੈ।

ਦਰਦ ਜੇ ਮੈਨੂੰ ਹੁੰਦਾ ਸੀ

ਤੇ ਜਿਸ ਆਪਣੇ ਸੀਨੇ ਤੇ ਹੰਢਾਇਆ

ਉਹ ਮਾਂ ਹੈ।

ਦੁੱਖ ਵੇਲੇ ਹਰ ਕੋਈ ਸਾਥ ਛੱਡ ਜਾਵੇ

ਪਰ ਜਿਸ ਅੰਤ ਤੱਕ ਸਾਥ ਨਿਭਾਇਆ

ਉਹ ਮਾਂ ਹੈ।

ਮੇਰੇ ਲਈ ਤਾਂ ਉਹੀ ਰੱਬ ਹੈ

ਪਰ ਜਿਸ ਉਸ ਰੱਬ ਦਾ ਅਹਿਸਾਸ ਕਰਾਇਆ

ਉਹ ਮਾਂ ਹੈ।