ਕਵਿਤਾ : ਮਾਂ ਸੱਚ ਵਿੱਚ ਬੜੀ ਮਹਾਨ
ਰੱਬ ਨੇ ਮੈਨੂੰ ਤੋਹਫ਼ਾ ਦਿੱਤਾ ਪਿਆਰਾ,
ਜਿਸਦਾ ਨਾਂ ਲੈਂਦੇ ਖੁਸ਼ ਹੁੰਦਾ ਜਗ ਸਾਰਾ।
ਰੱਬ ਹਰ ਥਾਂ, ਹਰ ਸਮੇਂ ਨਹੀਂ ਰਹਿ ਸਕਦਾ,
ਇਸ ਲਈ ਉਸ ਨੇ ਬਣਾਈ ਹੈ ਮਾਂ।
ਦੁਨੀਆਂ ਨੂੰ ਸੁਧਾਰਨ ਦੀ ਜ਼ਿੰਮੇਵਾਰੀ,
ਰੱਬ ਇਸਦੇ ਸਿਰ ਹੈ ਲਾਈ,
ਇਸਦੇ ਪੈਰਾਂ ਵਿੱਚ ਸਵਰਗਾਂ ਦਾ ਦੁਆਰ,
ਇਸ ਤੋਂ ਵਾਰਿਆ ਜਾਵੇ ਇਹ ਸੰਸਾਰ।
ਮਾਂ ਦੀ ਮਮਤਾ ਉਸ ਸਮੁੰਦਰ ਵਰਗੀ,
ਜਿਸਦੀ ਗਹਿਰਾਈ ਨਾਪੀ ਨਹੀਂ ਜਾ ਸਕਦੀ,
ਇਸ ਦੇ ਕੀਤੇ ਕੰਮਾਂ ਦਾ ਕਰਜ਼ਾ,
ਸਾਰੇ ਫਰਜ਼ ਨਿਭਾ ਕੇ ਵੀ ਕੋਈ ਲਾਹ ਨਹੀਂ ਸਕਦਾ।
ਬੱਚੇ ਭਾਵੇਂ ਕਿੰਨੇ ਦੁੱਖ ਦੇਣ,
ਕਦੇ ਨਾ ਹੁੰਦੀ ਮਾਂ ਉਨ੍ਹਾਂ ਤੇ ਸਵਾਰ,
ਜਦ ਵਕਤ ਆਉਂਦਾ ਬਲੀਦਾਨ ਦਾ,
ਸਦਾ ਰਹਿੰਦੀ ਹੈ ਇਹ ਤਿਆਰ।
ਮਾਂ ਸੱਚ ਵਿੱਚ ਹੈ ਬੜੀ ਮਹਾਨ,
ਰੱਬ ਤੋਂ ਉੱਚਾ ਇਸਦਾ ਸਥਾਨ,
ਕਦੇ ਮਾਂ ਨੂੰ ਦੁੱਖ ਨਾ ਪਹੁੰਚਾਉ,
ਸਦਾ ਇਸਦੇ ਚਰਨਾਂ ਵਿੱਚ ਸੀਸ ਝੁਕਾਓ।