ਕਵਿਤਾ : ਮਾਂ ਵਰਗੀ ਹੋਰ ਛਾਂ ਨਾ ਕੋਈ
ਮਾਂ ਵਰਗੀ ਹੋਰ ਛਾਂ ਨਾ ਕੋਈ,
ਜਿਸਨੇ ਪਿਆਰ ਦਾ ਮੀਂਹ ਵਰਸਾਇਆ ਏ।
ਮਾਂ ਵਰਗੀ ਦੌਲਤ ਨਾ ਕੋਈ,
ਜਿਸਦਾ ਮੁੱਲ ਕਿਸੇ ਨਾ ਪਾਇਆ ਏ।
ਸਾਰੀ ਜ਼ਿੰਦਗੀ ਬੱਚਿਆਂ ਦੀ ਖ਼ਾਤਰ,
ਰੋਂਦੀ ਏ, ਤਾਹਨੇ ਸਹਿੰਦੀ ਏ।
ਫਿਰ ਵੀ ਆਪਣੇ ਬੱਚਿਆਂ ਨੂੰ
ਉਹ ਦਿਲ ਦਾ ਟੁਕੜਾ ਕਹਿੰਦੀ ਏ।
ਮੇਰੀ ਵੀ ਇੱਕ ਮਾਂ ਹੈ ਲੋਕੋ,
ਜਿਸ ਵਿੱਚ ਰੂਪ ਭਗਵਾਨ ਦਾ ਮੈਂ ਪਾਇਆ ਏ ।
ਮਾਂ ਦਾ ਦਿਲ ਸੰਸਾਰ ਤੋਂ ਵੀ ਵੱਡਾ
ਜਿਸ ਵਿੱਚ ਹਰ ਕੋਈ ਸਮਾਇਆ ਏ ।
ਮਾਂ ਦੇ ਕਦਮਾਂ ਵਿੱਚ ਥਾਂ ਇੰਨੀ,
ਜਿਸ ਤੋਂ ਰੱਬ ਨੇ ਸਵਰਗ ਬਣਾਇਆ ਏ,
ਮਾਂ ਬਿਨਾਂ ਕੋਈ ਨਹੀਂ ਹੈ ਦੁਨੀਆਂ ਵਿੱਚ,
ਮੈਂ ਵੀ ਇਹ ਰਾਜ ਪਾਇਆ ਹੈ।
ਮਾਂ ਵਰਗੀ ਛਾਂ ਕੋਈ ਨਾ ਦਿੰਦਾ,
ਜੋ ਪਿਆਰ ਦਾ ਮੀਂਹ ਵਰਸਾਉਂਦੀ ਏ।