ਕਵਿਤਾ : ਮਾਂ ਦੇ ਪੈਰਾਂ ਵਿੱਚ ਜਨਤ
ਪੈਰਾਂ ਦੇ ਵਿੱਚ ਜਨਤ ਜਿਸਦੇ
ਸਿਰ ਤੇ ਠੰਢੀਆਂ ਛਾਂਵਾਂ
ਅੱਖਾਂ ਦੇ ਵਿੱਚ ਨੂਰ ਖੁਦਾ ਦਾ
ਮੁੱਖ ਤੇ ਰਹਿਣ ਦੁਆਵਾਂ
ਜਿਨਾਂ ਕਰਕੇ ਦੁਨੀਆਂ
ਵੇਖੀ ਜਾਏ ਸਲਾਮਤ।
ਹਰ ਇਨਸਾਨ ਕਿਸੇ ਲਾਲਚ ਕਰਕੇ
ਜਾਂ ਆਸਾਂ ਕਰਕੇ ਹਰ ਕੰਮ ਕਰਦਾ ਹੈ,
ਪਰ ਦੁਨੀਆਂ ਵਿੱਚ ਇੱਕ ਮਾਂ ਹੀ ਹੈ,
ਜੋ ਬਿਨਾਂ ਕਿਸੇ ਆਸ ਜਾਂ ਲਾਲਚ ਕਰਕੇ,
ਆਪਣੇ ਬੱਚੇ ਨੂੰ ਪਾਲਦੀ ਹੈ।
ਰਿਸ਼ਤੇ ਜਗ ਤੇ ਬਹੁਤ ਸੱਜਣਾ,
ਪਰ ਮਾਵਾਂ-ਮਾਵਾਂ ਹੁੰਦੀਆਂ ਨੇ,
ਜਿਹੜੀ ਔਗੁਣ ਪੁੱਤ ਦੇ ਭੁੱਲ
ਜਾਵੇ ਉਹ ਮਾਂ ਹੁੰਦੀ ਏ।
ਜਿਹੜੀ ਰੁੱਸੇ ਪੁੱਤ ਨੂੰ ਗਲ ਲਾ ਲਵੇ
ਉਹ ਮਾਂ ਹੁੰਦੀ ਏ,
ਜਦ ਪੁੱਤ-ਪੁੱਤ ਕਹੇ ਮਾਂ ਦੇ ਸੀਨੇ ਠੰਢ ਭਰਦੇ,
ਰੱਬਾ ! ਮੇਰੇ ਜਿੰਨੇ ਸਾਹ, ਸਾਰੇ ਮਾਂ ਦੇ ਨਾਂ ਕਰਦੇ ।