ਕਵਿਤਾ : ਮਾਂ ਦੀ ਮਹਾਨਤਾ


ਮਾਂ ਤਾਂ ਹੁੰਦੀ ਹੈ ਮਹਾਨ
ਆਪਣੇ ਬੱਚਿਆਂ ਦੀ ਖੁਸ਼ੀ ਲਈ
ਮਾਂ ਹੋ ਜਾਂਦੀ ਹੈ ਕੁਰਬਾਨ।

ਮਮਤਾ ਦੀ ਦੇਵੀ ਹੈ ਮਾਂ
ਪ੍ਰਮਾਤਮਾ ਦੇ ਸੱਚੇ ਨਾਂ ਦੀ ਤਰ੍ਹਾਂ
ਹੀ ਹੈ ਤੇਰਾ ਨਾਂ
ਮਾਂ ਤਾਂ ਹੁੰਦੀ ਹੈ ਪਵਿੱਤਰ ਤੇ ਭਗਵਾਨ।

ਬੱਚਿਆਂ ਦੀ ਖਾਤਰ
ਬਹੁਤ ਦੁੱਖ ਸਹਿੰਦੀ ਹੈ ਮਾਂ
ਫਿਰ ਵੀ ਕਿਸੇ ਤੇ ਸ਼ਿਕਵਾ ਨਹੀਂ ਕਰਦੀ ਹੈ ਮਾਂ
ਮਾਂ ਤਾਂ ਹੁੰਦੀ ਹੈ ਮਹਾਨ
ਦਰੱਖ਼ਤ ਦੀ ਛਾਂ ਵਾਂਗ
ਹੁੰਦੀ ਹੈ ਪਿਆਰੀ ਮਾਂ।

ਮਾਂ ਤਾਂ ਹੁੰਦੀ ਹੈ ਧਰਤੀ ਮਾਂ,
ਸਾਰਿਆਂ ਦੇ ਭਾਰ ਥੱਲੇ ਵੀ ਦੱਬ ਕੇ
ਕੁੱਝ ਨਾ ਕਹਿੰਦੀ ਮਾਂ।

ਪਿਆਰ ਨਾਲ ਭਰੀ ਹੁੰਦੀ ਹੈ ਮਾਂ,
ਕਿਹੜੇ ਸ਼ਬਦਾਂ ਨਾਲ ਮੈਂ
ਸਿਫ਼ਤ ਕਰਾਂ ਇਸਦੀ
ਮੇਰੇ ਲਈ ਤਾਂ ਮੇਰੀ ਮਾਂ
ਹੀ ਹੈ ਮੇਰਾ ਭਗਵਾਨ।