ਕਵਿਤਾ : ਮਾਂ ਤੇਰੇ ਰੂਪ ਅਨੇਕ


ਮਾਂ ਤੜਕ ਸਵੇਰੇ ਦੀ ਲਾਲੀ,

ਮਾਂ ਦਿਸਦੇ ਦੀਪਕ ਦੀ ਥਾਲੀ।

ਮਾਂ ਵਗਦੇ ਸਾਗਰ ਦਾ ਪਾਣੀ,

ਮਾਂ ਗੁਰੂਆਂ ਪੀਰਾਂ ਦੀ ਬਾਣੀ॥

ਮਾਂ ਬਾਰਸ਼ ਦੇ ਵਿੱਚ ਜਿਉਂ ਛਤਰੀ,

ਮਾਂ ਰੁੱਖਾਂ ਤੇ ਜਿਉਂ ਧੁੱਪ ਸੱਜਰੀ।

ਮਾਂ ਮਿਹਰਾਂ ਵਾਲੀ ਇੱਕ ਲੋਰੀ,

ਮਾਂ ਚੜ੍ਹਦੇ ਗੁੱਡੇ ਦੀ ਡੋਰੀ।

ਮਾਂ ਇੱਕ ਗੁਲਦਸਤੇ ਦੀ ਖੁਸ਼ਬੂ,

ਮਾਂ ਬਾਗ਼ ‘ਚ ਰਸਤੇ ਦੀ ਖੁਸ਼ਬੂ,

ਮਾਂ ਸੁੱਖ ਅਸੀਸਾਂ ਦੀ ਦਾਤੀ,

ਮਾਂ ਬੱਦਲਾਂ ‘ਚ ਚੰਨ ਦੀ ਝਾਤੀ।

ਮਾਂ ਠੰਢੀ-ਮਿੱਠੀ ਛਾਂ ਵਾਂਗੂ,

ਮਾਂ ਹਰ ਦਮ ਨਿਕਲੀ ਹਾਂ ਵਾਂਗੂ।