BloggingKavita/ਕਵਿਤਾ/ कविताMother's dayPoetry

ਕਵਿਤਾ : ਮਾਂ


ਗਮਾਂ ਦੀ ਸੁਗਾਤ – ਮਾਂ


ਦੱਸ ਵੇ ਰੱਬਾ ਮੇਰਿਆ ਕੀ ਖੇਡ ਤੂੰ ਬਣਾਈ,

ਕਿਹੜੇ ਦੁੱਖ ਵੇਲੇ ਗਮਾਂ ਦੀ ਸੌਗਾਤ ਮਾਂ ਬਣਾਈ।

ਅੰਬਰਾਂ ਦੇ ਚੰਨ ਵਰਗਾ ਚਿਹਰਾ ਹੈ ਜਿਸਦਾ,

ਤੱਕ-ਤੱਕ ਜਿਸਨੂੰ ਮੇਰਾ ਜੀਅ ਨਾ ਰੱਜਦਾ।

ਪੈਰਾਂ ਵਿੱਚ ਹੈ ਜਿਸਦੇ ਜਨਤ ਸਾਰੀ,

ਔਲਾਦ ਦਾ ਭਰਦੀ ਪੇਟ, ਫਿਰਦੀ ਹਰ ਵੇਲੇ ਲੈ ਕੇ ਪਾਣੀ।

ਦੱਸ ਮੈਨੂੰ ਇਹ ਕਿਹੜੀ ਮਿੱਟੀ ਦੀ ਬਣਾਈ।

ਦੱਸ ਵੇ ਰੱਬਾ ਮੇਰਿਆ ਕੀ ਖੇਡ ਤੂੰ ਬਣਾਈ,

ਕਿਹੜੇ ਦੁੱਖ ਵੇਲੇ ਗਮਾਂ ਦੀ ਸੌਗਾਤ ਮਾਂ ਬਣਾਈ।

ਚੰਨ ਨਾਲੋਂ ਵੀ ਵੱਧ ਦਿੱਤਾ ਚਾਨਣ ਜਿਸਨੂੰ,

ਪਰ ਕਿਉਂ ਨਾ ਦਿੱਤੀ ਰੁਸ਼ਨਾਈ,

ਵੇਖ ਕੇ ਸਭ ਦਾ ਦਿਲ ਰੋਇਆ।

ਤੂੰ ਜਗ ਦੀ ਜਨਣੀ ਹੀ ਰੁਆਈ।

ਦੱਸ ਵੇ ਰੱਬਾ ਮੇਰਿਆ ਕੀ ਖੇਡ ਤੂੰ ਬਣਾਈ,

ਕਿਹੜੇ ਦੁੱਖ ਵੇਲੇ ਗਮਾਂ ਦੀ ਸੌਗਾਤ ਮਾਂ ਬਣਾਈ।