ਕਵਿਤਾ: ਬੁਰਾਈਆਂ ਤੋਂ ਮੁਕਤ ਮੇਰਾ ਭਾਰਤ


ਬੁਰਾਈਆਂ ਤੋਂ ਮੁਕਤ ਮੇਰਾ ਭਾਰਤ


ਭਾਰਤ ਦੇਸ਼ ਅਸਾਡਾ,

ਇਸ ਨੂੰ ਚੰਗੇਰਾ ਬਣਾਉਣਾ ਹੈ।

ਸਭ ਤੋਂ ਪਹਿਲਾਂ ਭ੍ਰਿਸ਼ਟਾਚਾਰ ਨੂੰ,

ਇੱਥੋਂ ਦੂਰ ਭਜਾਉਣਾ ਹੈ।

ਵਿੱਦਿਆ ਬਿਨਾਂ ਦੇਸ਼ ‘ਚ ਸੁਧਾਰ ਹੋ ਨਹੀਂ ਸਕਦਾ,

ਅਨਪੜ੍ਹਤਾ ਨੂੰ ਕੋਹਾਂ ਦੂਰ ਭਜਾਉਣਾ ਹੈ।

ਮਹਿੰਗਾਈ ਕੱਢੇ ਅਮੀਰ-ਗ਼ਰੀਬ ਦਾ ਕਚੂਮਰ,

ਹੱਲ ਲੱਭਣ ਲਈ ਸੁੱਤੀ ਸਰਕਾਰ ਨੂੰ ਜਗਾਉਣਾ ਹੈ।

ਬੇਰੁਜ਼ਗਾਰੀ ਕਈ ਬੁਰਾਈਆਂ ਨੂੰ ਜਨਮ ਦਿੰਦੀ,

ਕਿਸੇ ਦਾ ਸ਼ੋਸ਼ਣ ਹੋਣ ਨਹੀਂ ਦੇਣਾ।

ਜ਼ਬਰ-ਜ਼ੁਲਮ ਕਰਨ ਵਾਲੇ ਨੂੰ ਜੇਲ੍ਹ ਪਹੁੰਚਾਉਣਾ ਹੈ,

ਇਕੱਲੀ ਸਰਕਾਰ ਕੁੱਝ ਨਹੀਂ ਕਰ ਸਕਦੀ,

ਜਨਤਾ ਨੂੰ ਮਿਲ ਕੇ ਦੇਸ਼ ਪ੍ਰਤੀ ਫ਼ਰਜ਼ ਨਿਭਾਉਣਾ ਹੈ।