ਕਵਿਤਾ : ਨੈਨੋ ਤਕਨਾਲੋਜੀ ਦੀ ਕਮਾਲ
ਪੂਰੀ ਦੁਨੀਆ ਵਿੱਚ ਕ੍ਰਾਂਤੀ ਲਿਆਂਦੀ,
ਇਸ ਨੈਨੋ ਤਕਨਾਲੋਜੀ ਨੇ।
ਇੰਝ ਸਭ ਕੁੱਝ ਬਦਲਿਆ,
ਜਿਵੇਂ ਬਦਲਿਆ ਕੁਦਰਤੀ ਕ੍ਰਿਸ਼ਮੇ ਨੇ।
ਕਿਤਾਬਾਂ ਰੱਖਣ ਲਈ ਜਗ੍ਹਾ ਦੀ ਕਮੀ ਹੋਈ,
ਲਾਇਬਰੇਰੀ ਕਲਕੱਤਾ ਤੇ ਮੁਬੰਈ ‘ਚ।
ਦੁਨੀਆ ਦੀਆਂ ਕਿਤਾਬਾਂ ਆ ਜਾਣਗੀਆਂ,
ਨਿੱਕੀ ਜਿਹੀ ਹਾਰਡ ਡਿਸਕ ‘ਚ।
ਹੈਰਾਨੀ ਦੀ ਹੱਦ ਨਹੀਂ ਰਹੇਗੀ ਕੋਈ,
ਜਦੋਂ ਚਿੱਪ ਫਿੱਟ ਹੋਵੇਗੀ ਕਿਸੇ ਦਿਮਾਗ਼ ‘ਚ।
ਗੂੰਗੇ, ਅੰਨੇ ਤੇ ਬੋਲੇ ਸਭ ਪੜ੍ਹ- ਤ-ਲਿਖ ਜਾਣਗੇ,
ਦੂਰ-ਦੁਰੇਡੇ ਬੈਠਿਆਂ ਦਿਲ ਦੇ ਭੇਦ ਖੁੱਲ੍ਹ ਜਾਣਗੇ।
ਜਿਸਮ ‘ਚ ਨੈਨੋ ਰੋਬੋਟ ਫਿੱਟ ਕੀਤੇ ਜਾਣਗੇ,
ਬਿਮਾਰੀ ਦਾ ਹੱਲ ਲੱਭ ਇਲਾਜ ਹੋ ਜਾਣਗੇ।
ਸਰੀਰ ਸੁੰਦਰ, ਸੁਡੋਲ ਤੇ ਤੰਦਰੁਸਤ ਰੱਖਣ ਲਈ,
ਬਣਤਰ, ਜੀਨਜ਼ ਤੇ ਡੀ. ਐੱਨ. ਏ. ਬਦਲੇ ਜਾਣਗੇ।
ਅਮਰੀਕਾ, ਯੂਰਪ, ਚੀਨ ਤੇ ਭਾਰਤ ਵਿੱਚ,
ਹੋ ਰਹੀਆਂ ਨੇ ਖੋਜਾਂ ਜ਼ੋਰਾਂ-ਸ਼ੋਰਾਂ ‘ਤੇ।
ਅਰਬਾਂ ਡਾਲਰ ਖ਼ਰਚ ਕੇ, ਕਰ ਰਹੇ ਨੇ ਕੋਸ਼ਸ਼ਾਂ,
ਹੈਰਾਨੀਜਨਕ ਤਕਨੀਕ ਪੂਰੀ ਕਰਨ ‘ਤੇ।
ਨੈਨੋ ਤਕਨਾਲੋਜੀ ਇੱਕ ਨਵੇਂ ਯੁੱਗ ਦਾ ਅਗਾਜ਼ ਹੈ,
ਭਵਿੱਖ ਚੰਗੇਰਾ ਤੇ ਸੁਖਾਲਾ ਬਣਾਉਣ ਦਾ ਅੰਦਾਜ਼ ਹੈ।
ਇਹ ਇੱਕ ਨਵੀਂ ਇਨਕਲਾਬੀ ਕ੍ਰਾਂਤੀ ਹੈ,
ਸੁਪਨਿਆਂ ਦੀ ਦੁਨੀਆ ਵਿੱਚ ਉਡਾਉਂਦੀ ਹੈ।