ਕਵਿਤਾ – ਦੀਪਕ ਜਗਾਉਂਦੇ ਰਹੋ
ਗ਼ਮਾਂ ਨੂੰ ਭੁਲਾ ਕੇ ਸਾਰੇ, ਹਸਦੇ ਹਸਾਉਂਦੇ ਰਹੋ।
ਨੇਰ੍ਹਿਆਂ ਦੇ ਕਹਿਰ ਵਿੱਚ, ਦੀਪਕ ਜਗਾਉਂਦੇ ਰਹੋ।
ਦਿਲਾਂ ਨੂੰ ਜੋ ਦੂਰ ਕਰਨ, ਦੂਰੀਆਂ ਮਿਟਾਉਂਦੇ ਰਹੋ।
ਰੂਹ ਨੂੰ ਰਿਝਾਵੇ ਜਿਹੜਾ, ਸਾਜ ਵਜਾਉਂਦੇ ਰਹੋ।
ਨਾਲ ਨਾਲ ਚਲੋ ਨਾਲੇ, ਨਾਲ ਵੀ ਚਲਾਉਂਦੇ ਰਹੋ।
ਕਦਮ ਮਿਲਾ ਕੇ ਇਕੱਠੇ, ਵੈਰੀ ਨੂੰ ਡਰਾਉਂਦੇ ਰਹੋ।
ਕੰਡਿਆਂ ਦੇ ਰਾਹ ਨੂੰ ਵੀ, ਖ਼ੂਬ ਚਮਕਾਉਂਦੇ ਰਹੋ।
ਫੁੱਲਾਂ ਵਾਂਗ ਖਿੜ ਸਦਾ, ਸੱਭ ਨੂੰ ਖਿੜਾਉਂਦੇ ਰਹੋ।