ਕਵਿਤਾ ਦਾ ਸਾਰ : ਜੋ ਵੀ ਨਸ਼ਾ ਕਰਦਾ ਏ


ਜੋ ਵੀ ਨਸ਼ਾ ਕਰਦਾ ਏ : ਅਮਰੀਕ ਸਿੰਘ ਤਲਵੰਡੀ


‘ਜੋ ਵੀ ਨਸ਼ਾ ਕਰਦਾ ਏ’ ਕਵਿਤਾ ਕਵੀ ‘ਅਮਰੀਕ ਸਿੰਘ ਤਲਵੰਡੀ’ ਦੀ ਲਿਖੀ ਹੋਈ ਹੈ। ਇਸ ਕਵਿਤਾ ਵਿਚ ਕਵੀ ਨੇ ਦੱਸਿਆ ਹੈ ਕਿ ਨਸ਼ਾ ਸਾਡੇ ਲਈ ਇੱਕ ਲਾਹਨਤ ਬਣ ਚੁੱਕਾ ਹੈ। ਸਾਡੇ ਆਲੇ – ਦੁਆਲੇ ਕਈ ਨਸ਼ੇੜੀ ਲੋਕ ਹੋਣਗੇ। ਸਾਨੂੰ ਉਹਨਾਂ ਨੂੰ ਨਸ਼ਿਆਂ ਦੇ ਨੁਕਸਾਨ ਦੱਸਣੇ ਚਾਹੀਦੇ ਹਨ ਤਾਂ ਕਿ ਉਹ ਨਸ਼ਿਆਂ ਨੂੰ ਛੱਡ ਕੇ ਆਪਣੀ ਜਿੰਦਗੀ ਨੂੰ ਸਫਲ ਬਣਾ ਸਕਣ।

ਕਵੀ ਦੱਸਦਾ ਹੈ ਕਿ ਸਾਨੂੰ ਨਸ਼ਿਆਂ ਤੋਂ ਦੂਰ ਰਹਿਣਾ ਚਾਹੀਦਾ ਹੈ। ਸਾਨੂੰ ਉਸ ਵਿਅਕਤੀ ਕੋਲ ਕਦੇ ਵੀ ਨਹੀਂ ਬੈਠਣਾ ਚਾਹੀਦਾ ਜੋ ਨਸ਼ਾ ਕਰਦਾ ਹੈ। ਨਸ਼ਾ ਕਰਨ ਵਾਲੇ ਵਿਅਕਤੀ ਕੰਗਾਲ ਹੋ ਜਾਂਦੇ ਹਨ। ਸਾਨੂੰ ਆਪਣੀ ਸੋਚ ਨੂੰ ਉੱਚਾ ਤੇ ਸੁੱਚਾ ਬਣਾਉਣਾ ਚਾਹੀਦਾ ਹੈ ਤੇ ਕਦੇ ਵੀ ਨਸ਼ਿਆਂ ਦੇ ਰਾਹ ਨਹੀਂ ਪੈਣਾ ਚਾਹੀਦਾ। ਨਸ਼ਾ ਕਰਨ ਵਾਲੇ ਵਿਅਕਤੀ ਦੀ ਕਦੇ ਕੋਈ ਇੱਜਤ ਨਹੀਂ ਹੁੰਦੀ, ਸਮਾਜ ਵਿਚ ਹਮੇਸ਼ਾ ਉਸਦਾ ਅਪਮਾਨ ਹੀ ਹੁੰਦਾ ਹੈ। ਜੇਕਰ ਕਿਸੇ ਪਰਿਵਾਰ ਦਾ ਕੋਈ ਮੈਂਬਰ ਨਸ਼ਾ ਕਰਦਾ ਹੈ ਤਾਂ ਉਸ ਦੇ ਪੂਰੇ ਪਰਿਵਾਰ ਨੂੰ ਉਸ ਕਰਕੇ ਦੁੱਖ ਸਹਿਣੇ ਪੈਂਦੇ ਹਨ।

ਕਵੀ ਦੱਸਦਾ ਹੈ ਕਿ ਸਾਡਾ ਇਹ ਮਨੁੱਖਾ ਜਨਮ ਬੜਾ ਅਨਮੋਲ ਹੈ। ਨਸ਼ਾ ਇੱਕ ਜ਼ਹਿਰ ਦੇ ਸਮਾਨ ਹੈ ਜੋ ਕਿ ਵਿਅਕਤੀ ਨੂੰ ਹੌਲੀ – ਹੌਲੀ ਖ਼ਤਮ ਕਰ ਦਿੰਦਾ ਹੈ। ਇਸ ਲਈ ਸਾਨੂੰ ਕਦੇ ਵੀ ਨਸ਼ਾ ਨਹੀਂ ਕਰਨਾ ਚਾਹੀਦਾ ਅਤੇ ਆਲੇ – ਦੁਆਲੇ ਨੂੰ ਵੀ ਇਸ ਪ੍ਰਤੀ ਜਾਗਰੂਕ ਬਣਾਉਣਾ ਚਾਹੀਦਾ ਹੈ।