ਕਵਿਤਾ : ਆਓ ਰੁੱਸੀ ਧਰਤੀ ਨੂੰ ਮਨਾਈਏ
ਆਓ ਰੁੱਸੀ ਧਰਤੀ ਨੂੰ ਮਨਾਈਏ
ਆਓ ਰੁੱਸੀ ਧਰਤੀ ਨੂੰ ਮਨਾਈਏ,
ਵੱਧ ਤੋਂ ਵੱਧ ਰੁੱਖ ਉਗਾਈਏ।
ਹਰ ਮਨੁੱਖ ਲਗਾਏਗਾ ਇੱਕ ਰੁੱਖ,
ਆਓ ਮਿਲ ਕੇ ਕਸਮਾਂ ਖਾਈਏ।
ਕੀਮਤੀ ਨਿਆਮਤਾਂ ਨਾਲ ਧਰਤੀ ਨਿਵਾਜ਼ੀਏ,
ਇਹ ਗੱਲ ਨਾ ਮਨ ‘ਚੋਂ ਕਦੇ ਭੁਲਾਈਏ।
ਆਓ ਭਾਰਤ ਖੁਸ਼ਹਾਲ ਬਣਾਈਏ,
ਸਾਇੰਸ ਦੀ ਤਰੱਕੀ ਨਾਲ ਅਸਮਾਨ ਵਿੱਚ ਉੱਡੀਏ।
ਕਹਿਰ, ਜ਼ੁਲਮ, ਅਨਿਆਂ ਨਾਲ ਬੇਹਾਲ ਹੋਈ,
ਧਰਤੀ ਮਾਂ ਦਾ ਖਿਆਲ ਰੱਖੀਏ।
ਆਓ ਸਾਰੇ ਦੁੱਖਾਂ ਨੂੰ ਦੂਰ ਕਰ ਕੇ ਭਾਰਤ ਨੂੰ ਅੱਗੇ ਲੈ ਜਾਈਏ,
ਚਲੋ ਦੇਸ਼ ਦਾ ਸੁਪਨਾ ਪੂਰਾ ਕਰਕੇ ਰੁੱਸੀ ਧਰਤੀ ਨੂੰ ਮਨਾਈਏ।