ਕਲਾਤਮਕ ਰੂਚੀਆਂ – ਪ੍ਰਕਿਰਤੀ ਤੇ ਪਹਿਚਾਣ – ਦੇਵਿੰਦਰ ਸੈਫ਼ੀ

ਸਾਹਿਤਕ ਕਿਰਨਾਂ -2 ਦਸਵੀਂ ਜਮਾਤ

ਪ੍ਰਸ਼ਨ 1 . ਊਰਜਾ ਮਨੁੱਖ ਅੰਦਰ ਕਿਹੋ ਜਿਹੀ ਭੂਮਿਕਾ ਨਿਭਾ ਸਕਦੀ ਹੈ ?
ਉੱਤਰ – ਊਰਜਾ ਮਨੁੱਖ ਦੇ ਅੰਦਰ ਦੋ ਤਰ੍ਹਾਂ ਦੀ ਭੂਮਿਕਾ ਨਿਭਾ ਸਕਦੀ ਹੈ – ਚੰਗੀ ਵੀ ਤੇ ਮਾੜੀ ਵੀ। ਕਿਉਂਕਿ ਹਰ ਮਨੁੱਖ ਦੇ ਅੰਦਰ ਊਰਜਾ ਦੇ ਭੰਡਾਰੇ ਭਰੇ ਪਏ ਹੁੰਦੇ ਹਨ। ਕਿਸੇ ਲਈ ਓਹੀ ਊਰਜਾ ਵਰਦਾਨ ਹੋ ਸਕਦੀ ਹੈ ਤੇ ਕਿਸੇ ਲਈ ਸਰਾਪ ਵੀ।
ਜੇਕਰ ਕੋਈ ਵਿਅਕਤੀ ਆਪਣੀ ਊਰਜਾ ਤੋਂ ਕਲਾਤਮਕ ਕੰਮ ਲੈ ਕੇ ਰੁਜ਼ਗਾਰ ਵੀ ਕਮਾਵੇ ਤੇ ਸਮਾਜ ਲਈ ਖਿੱਚ ਦਾ ਕੇਂਦਰ ਵੀ ਬਣੇ ਤਾਂ ਊਰਜਾ ਉਸ ਲਈ ਵਰਦਾਨ ਹੁੰਦੀ ਹੈ। ਪਰ ਜੇਕਰ ਕਿਸੇ ਦੀ ਊਰਜਾ ਲੜਾਈ – ਝਗੜਿਆਂ ਦਾ ਕਾਰਣ ਬਣੇ ਤਾਂ ਉਹ ਉਸ ਲਈ ਸਰਾਪ ਬਣ ਸਕਦੀ ਹੈ।
ਪ੍ਰਸ਼ਨ 2 . ਕਲਾ ਸਾਨੂੰ ਕਿਸ ਨਾਲ ਜੋੜਦੀ ਹੈ ?
ਉੱਤਰ – ਕਲਾ ਸਾਨੂੰ ਨਿੱਜ ਤੋਂ ਮੁਕਤ ਕਰਕੇ ਸਮਾਜਿਕ ਨਿੱਜ ਨਾਲ ਜੋੜਦੀ ਹੈ।
ਪ੍ਰਸ਼ਨ 3 . ਵਾਦ ਵਿਵਾਦ ਪ੍ਰਤੀਯੋਗੀ ਬਣਨ ਲਈ ਕਿਹੜੀ ਬੁੱਧੀ ਦੀ ਲੋੜ ਹੈ ?
ਉੱਤਰ – ਵਾਦ ਵਿਵਾਦ ਪ੍ਰਤੀਯੋਗੀ ਬਣਨ ਲਈ ‘ਤਾਰਕਿਕ ਗਣਿਤਕ ਬੁੱਧੀ’ ਦੀ ਲੋੜ ਹੁੰਦੀ ਹੈ।
ਪ੍ਰਸ਼ਨ 4. ਤਾਲਮੇਲ ਬੁੱਧੀ ਤੋਂ ਕੀ ਭਾਵ ਹੈ ?
ਉੱਤਰ – ਤਾਲਮੇਲ ਬੁੱਧੀ ਤੋਂ ਭਾਵ ਹੈ ਕਿ ਵਿਅਕਤੀ ਦਾ ਦੂਜੇ ਮਨੁੱਖਾਂ ਤੇ ਸਮਾਜ ਨਾਲ ਆਪਸੀ ਵਿਹਾਰ। ਤਾਲਮੇਲ ਬੁੱਧੀ ਦੂਜਿਆਂ ਨਾਲ ਚੰਗੇ ਸੰਬੰਧ ਬਣਾਉਣ, ਉਹਨਾਂ ਦੀਆਂ ਪਰਿਸਥਿਤੀਆਂ ਨੂੰ ਧਿਆਨ ਵਿੱਚ ਰੱਖਣਾ, ਧਰਮ, ਜਾਤ, ਵਿਸ਼ਵਾਸ ਤੇ ਸਮਾਜ ਪ੍ਰਤੀ ਲਚਕੀਲਾਪਨ ਰੱਖਣਾ ਆਦਿ ਵਿੱਚ ਮਦਦਗਾਰ ਹੁੰਦੀ ਹੈ।
ਪ੍ਰਸ਼ਨ 5 . ਬਹੁ ਬੁੱਧੀ ਦੇ ਸਿਧਾਂਤ ਦਾ ਨਿਰਮਾਤਾ ਕੌਣ ਹੈ ?
ਉੱਤਰ – ਬਹੁ ਬੁੱਧੀ (Multiple intelligence) ਦੇ ਸਿਧਾਂਤ ਦਾ ਨਿਰਮਾਤਾ ਹਾਰਵਰਡ ਸਕੂਲ ਆਫ ਐਜੂਕੇਸ਼ਨ ਦੇ ਪ੍ਰੋਫੈਸਰ, ਮਨੋਵਿਗਿਆਨਕ ਗਾਡਨਰ ਨੂੰ ਕਿਹਾ ਜਾਂਦਾ ਹੈ।
ਪ੍ਰਸ਼ਨ 6 . ਸੰਗੀਤਕ ਬੁੱਧੀ ਵਿਅਕਤੀ ਵਿੱਚ ਕਿਸ ਤਰ੍ਹਾਂ ਦਾ ਨਿਖ਼ਾਰ ਲਿਆ ਸਕਦੀ ਹੈ ?
ਉੱਤਰ – ਸੰਗੀਤਕ ਬੁੱਧੀ ਮਨੁੱਖ ਵਿੱਚ ਮਾਨਸਿਕ ਅਤੇ ਸਮਾਜਿਕ ਤੌਰ ਤੇ ਨਿਖ਼ਾਰ ਲਿਆ ਸਕਦੀ ਹੈ। ਇਸ ਬੁੱਧੀ ਦਾ ਸੰਬੰਧ ਵਿਅਕਤੀ ਦੀ ਸੰਗੀਤਕ ਰੂਚੀ ਅਤੇ ਕਾਬਲੀਅਤ ਨਾਲ ਹੈ।
ਉਸ ਨੂੰ ਚਾਹੀਦਾ ਹੈ ਕਿ ਇਸ ਰੂਚੀ ਰਾਹੀਂ ਆਪਣੀ ਵੀ ਸ਼ਖ਼ਸੀਅਤ ਸਵਾਰਨ ਲਈ ਕਿਸੇ ਸਿੱਖਿਅਤ ਸੰਗੀਤ ਸ਼ਾਸਤਰੀ ਕੋਲੋਂ ਸਿੱਖਿਆ ਹਾਸਲ ਕਰੇ, ਨਵੀਆਂ – ਨਵੀਆਂ ਧੁਨਾਂ ਬਣਾਉਣ ਵਿੱਚ ਤਜਰਬੇ ਕਰੇ। ਕਿਸੇ ਸਾਹਿਤਕ ਰਚਨਾ ਨੂੰ ਸੰਗੀਤਬੱਧ ਕਰੇ। ਗੀਤਕਾਰੀ ਤੇ ਸੰਗੀਤਕਾਰੀ ਦੀਆਂ ਕਲਾਵਾਂ ਨੂੰ ਨਿਖ਼ਾਰਨ ਤੇ ਸੰਵਾਰਨ ਵਿੱਚ ਆਪਣੀ ਊਰਜਾ ਸ਼ਕਤੀ ਨੂੰ ਲਾ ਦੇਵੇ।
ਪ੍ਰਸ਼ਨ 7.ਲੇਖਕ ਨੇ ਮਨੁੱਖੀ ਊਰਜਾ ਦੀ ਤੁਲਨਾ ਕਿਸ ਨਾਲ ਕੀਤੀ ਹੈ ?
ਉੱਤਰ – ਲੇਖਕ ਨੇ ਮਨੁੱਖੀ ਊਰਜਾ ਦੀ ਤੁਲਨਾ ਬੰਨ ਬਣਾਕੇ ਇਕੱਠੇ ਕੀਤੇ ਪਾਣੀ ਨਾਲ ਕੀਤੀ ਹੈ ਜਿਵੇਂ ਇਕੱਠੇ ਕੀਤੇ ਪਾਣੀ ਤੋਂ ਬਿਜਲੀ ਸ਼ਕਤੀ ਦਾ ਲਾਭ ਵੀ ਲਿਆ ਜਾ ਸਕਦਾ ਹੈ ਤੇ ਜੇਕਰ ਪਾਣੀ ਨੂੰ ਖੁੱਲਾ ਛੱਡ ਦਿੱਤਾ ਜਾਵੇ ਤਾਂ ਉਹ ਉਜਾੜਾ ਕਰਦਾ ਹੈ ਅਤੇ ਇਸੇ ਤਰ੍ਹਾਂ ਕਲਾ ਦੀ ਸਹੀ ਵਰਤੋਂ ਨਾ ਹੋਵੇ ਤਾਂ ਇਹ ਲੜਾਈਆਂ ਦਾ ਕਾਰਨ ਬਣ ਸਕਦੀ ਹੈ।
ਪ੍ਰਸ਼ਨ 8 . ਤਾਰਕਿਕ ਬੁੱਧੀ ਤੋਂ ਕੀ ਭਾਵ ਹੈ ?
ਉੱਤਰ – ਤਾਰਕਿਕ ਗਣਿਤਕ ਬੁੱਧੀ ਤੋਂ ਭਾਵ ਹੈ ਤਰਕ ਦੇ ਆਧਾਰ ਤੇ ਕਿਸੇ ਘਟਨਾ ਦਾ ਵਿਸ਼ਲੇਸ਼ਣ ਕਰਨਾ, ਘਟਨਾਵਾਂ ਦੇ ਪਿਛੋਕੜ ਬਾਰੇ ਜਾਨਣਾ, ਘਟਨਾਵਾਂ ਦੇ ਆਪਸੀ ਸੰਬੰਧਾਂ ਬਾਰੇ ਜਾਨਣਾ, ਤੱਥ ਜਾਂ ਤਰਕ ਲੱਭਣੇ, ਗੱਲਾਂ ਦੀ ਤਹਿ ਤੱਕ ਜਾਣਾ ।
ਪ੍ਰਸ਼ਨ 9. ਭਾਸ਼ਾਗਤ ਬੁੱਧੀ ਬਾਰੇ ਜਾਣਕਾਰੀ ਦਿਓ ?
ਉੱਤਰ – ਭਾਸ਼ਾਗਤ ਬੁੱਧੀ ਦਾ ਸੰਬੰਧ ਭਾਸ਼ਾਈ ਯੋਗਤਾ/ਭਾਸ਼ਾਈ ਪਕੜ ਨਾਲ ਹੈ। ਜੇਕਰ ਕੋਈ ਭਾਸ਼ਣ ਦੇਣ ਦੀ ਮੁਹਾਰਤ ਰੱਖਦਾ ਹੈ, ਪ੍ਰਵਚਨ ਸੁਣਨਾ ਪਸੰਦ ਕਰਦਾ ਹੈ, ਕੋਈ ਲਿਖਤ ਪੜ੍ਹ ਕੇ ਚੰਗੀ ਤਰ੍ਹਾਂ ਸੁਣਾ ਸਕਦਾ ਹੈ, ਸ਼ਬਦ ਬਣਤਰਾਂ ਵਿੱਚ ਰੂਚੀ ਰੱਖਦਾ ਹੈ ਤਾਂ ਉਸ ਵਿੱਚ ਭਾਸ਼ਾਗਤ ਬੁੱਧੀ ਯੋਗਤਾ ਪ੍ਰਧਾਨ ਹੈ।
ਪ੍ਰਸ਼ਨ 10 . ਅੱਠ ਤਰ੍ਹਾਂ ਦੀ ਬੁੱਧੀ ਦੇ ਨਾਂਅ ਦੱਸੋ।
ਉੱਤਰ – ੧. ਭਾਸ਼ਾਗਤ ਬੁੱਧੀ
੨. ਤਾਰਕਿਕ ਗਣਿਤਕ ਬੁੱਧੀ
੩. ਦ੍ਰਿਸ਼ਤੀਗਤ – ਸਪੇਸਗਤ ਬੁੱਧੀ
੪. ਸੰਗੀਤਕ ਬੁੱਧੀ
੫. ਸਰੀਰਗਤ ਬੁੱਧੀ
੬. ਤਾਲਮੇਲ ਬੁੱਧੀ
੭. ਸਵੈਮੁਖੀ ਬੁੱਧੀ
੮. ਪ੍ਰਕ੍ਰਿਤੀਗਤ ਬੁੱਧੀ

ਵਿਦਿਆਰਥੀਆਂ ਨੂੰ ਇਹ ਤਸਦੀਕ ਦਿੱਤੀ ਜਾਂਦੀ ਹੈ ਕਿ ਉਹ ਪੂਰਾ ਪਾਠ ਧਿਆਨ ਨਾਲ ਪੜ੍ਹ ਕੇ ਪ੍ਰੀਖਿਆ ਦੇਣ ਜਾਣ, ਕਿਉਂਕਿ ਕਈ ਵਾਰ ਪੇਪਰ ਪਾਠ ਦੇ ਵਿੱਚੋਂ ਆ ਜਾਂਦਾ ਹੈ।