CBSEEducationਰਸ/रस

ਕਰੁਣਾ ਰਸ ਕੀ ਹੁੰਦਾ ਹੈ?


ਕਰੁਣਾ ਰਸ

ਇਸ ਦਾ ਸਥਾਈ ਭਾਵ ਕਰੁਣਾ, ਤਰਸ, ਦਇਆ, ਹਮਦਰਦੀ ਆਦਿ ਹੁੰਦਾ ਹੈ। ਭਾਰਤੀ ਕਾਵਿ ਸ਼ਾਸਤਰੀ ਵਿਸ਼ਵਾਨਾਥ ਦਾ ਵਿਚਾਰ ਹੈ ਕਿ ਮਨਚਾਹੀ ਚੀਜ਼ ਦੇ ਨਾਸ਼ ਅਤੇ ਅਣਚਾਹੀ ਚੀਜ਼ ਦੀ ਪ੍ਰਾਪਤੀ ਕਰਕੇ ਜਿੱਥੇ ਸ਼ੋਕ ਸਥਾਈ ਭਾਵ ਦੀ ਪੁਸ਼ਟੀ ਹੋਵੇ, ਉੱਥੇ ਕਰੁਣਾ ਰਸ ਪ੍ਰਧਾਨ ਹੁੰਦਾ ਹੈ। ਇਸ ਰਸ ਦਾ ਅਨੁਭਵ ਤੀਬਰ ਹੁੰਦਾ ਹੈ ਕਿਉਂਕਿ ਇਸ ਵਿੱਚ ਹਮਦਰਦੀ ਤੇ ਸੰਵੇਦਨਾ ਬਹੁਤ ਡੂੰਘੀ ਹੁੰਦੀ ਹੈ। ਮਨੁੱਖ ਆਪਣੇ ਪਿਆਰੇ ਦੇ ਗ਼ਮ ਵਿੱਚ ਏਨਾ ਪਿਘਲ ਜਾਂਦਾ ਹੈ ਕਿ ਕੁੱਲ ਦੁਨੀਆ ਦੇ ਦਰਦ ਵਿੱਚ ਉਸ ਦਾ ਰੋਮ-ਰੋਮ ਕੁਰਲਾ ਉੱਠਦਾ ਹੈ। ਮਹਾਂਕਵੀ ‘ਭਵਭੂਤੀ’ ਨੇ ਤਾਂ ‘ਕਰੁਣਾ ਰਸ’ ਨੂੰ ਸਭ ਰਸਾਂ ਤੋਂ ਅਹਿਮ ਤੇ ਵਿਸ਼ੇਸ਼ ਮੰਨਿਆ ਹੈ। ਗੁਰੂ ਨਾਨਕ ਦੇਵ ਜੀ ਨੇ ਕਰੁਣਾ ਭਾਵ ਵਿੱਚ ਪਸੀਜ ਕੇ ਹੀ ਬਾਬਰ ਵਲੋਂ ਤਬਾਹੀ ਲਈ ਰੱਬ ਨੂੰ ਉਲਾਂਭਾ ਦਿੰਦਿਆਂ ਹੋਇਆਂ ਕਿਹਾ ਸੀ : “ਏਤੀ ਮਾਰ ਪਈ ਕੁਰਲਾਣੇ ਤੈਂ ਕੀ ਦਰਦੁ ਨ ਆਇਆ” ਇਸੇ ਤਰ੍ਹਾਂ ਅੰਗੇਰਜ਼ਾਂ ਹੱਥੋਂ ਸਿੱਖਾਂ ਦੀ ਹਾਰ ਵੇਖ ਕੇ ਸ਼ਾਹ ਮੁਹੰਮਦ ਦਰਦ ਅਤੇ ਕਰੁਣਾ ਨਾਲ ਇਉਂ ਕੁਰਲਾ ਉੱਠਦਾ ਹੈ :

ਅੱਜ ਹੋਵੇ ਸਰਕਾਰ ਤਾਂ ਮੁੱਲ ਪਾਵੇ ਜਿਹੜੀਆਂ ਖਾਲਸੇ ਨੇ ਤੇਗਾਂ ਮਾਰੀਆਂ ਨੇ

ਸ਼ਾਹ ਮੁਹੰਮਦਾ ਇਕ ਸਰਕਾਰ ਬਾਝੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ”

ਭਾਰਤ-ਪਾਕ ਦੀ ਵੰਡ ਸਮੇਂ ਹੋਈ ਭਿਆਨਕ ਤਬਾਹੀ ਵੇਖ ਕੇ ਅੰਮ੍ਰਿਤਾ ਪ੍ਰੀਤਮ ਦਾ ਮਨ ਵੀ ਕੁਰਲਾ ਉੱਠਿਆ :

ਅੱਜ ਆਖਾਂ ਵਾਰਸ ਸ਼ਾਹ ਨੂੰ ਕਿਤੇ ਕਬਰਾਂ ਵਿਚੋਂ ਬੋਲ।

ਤੇ ਅੱਜ ਕਿਤਾਬੇ ਇਸ਼ਕ ਦਾ ਕੋਈ ਅਗਲਾ ਵਰਕਾ ਫੋਲ।

ਇਕ ਰੋਈ ਸੀ ਧੀ ਪੰਜਾਬ ਦੀ ਤੂੰ ਲਿਖ-ਲਿਖ ਮਾਰੇ ਵੈਣ।

ਅੱਜ ਲੱਖਾਂ ਧੀਆਂ ਰੋਂਦੀਆਂ ਤੈਨੂੰ ਵਾਰਿਸ ਸ਼ਾਹ ਨੂੰ ਕਹਿਣ।

ਵੇ ਦਰਦਮੰਦਾਂ ਦਿਆ ਦਰਦੀਆ ! ਉੱਠ ਤੱਕ ਆਪਣਾ ਪੰਜਾਬ।

ਅੱਜ ਬੇਲੇ ਲਾਸ਼ਾਂ ਵਿਛੀਆਂ ਤੇ ਲਹੂ ਦੀ ਭਰੀ ਚਨਾਬ।”

ਹੇਠਲੇ ਕਾਵਿ-ਟੋਟੇ ਵਿੱਚ ਕਰੁਣਾ ਰਸ ਦੀਆਂ ਪ੍ਰਭਾਵਸ਼ਾਲੀ ਉਦਾਹਰਨਾਂ ਹਨ :-

()

ਕਈਆਂ ਮਾਵਾਂ ਦੇ ਪੁੱਤ ਨੀ ਮੋਏ ਉਥੇ,

ਸੀਨੇ ਲੱਗੀਆਂ ਤੇਜ਼ ਕਟਾਰੀਆਂ ਨੀਂ।

ਜਿਨ੍ਹਾਂ ਭੈਣਾਂ ਦੇ ਵੀਰ ਨਾ ਮਿਲੇ ਮਰ ਕੇ,

ਪਈਆਂ ਰੋਂਦੀਆਂ ਫਿਰਨ ਵਿਚਾਰੀਆਂ ਨੀਂ।

ਚੰਗੇ ਜਿਨ੍ਹਾਂ ਦੇ ਸਿਰਾਂ ਦੇ ਮੋਏ ਵਾਲੀ,

ਖੁਲ੍ਹੇ ਵਾਲ ਤੇ ਫਿਰਨ ਵਿਚਾਰੀਆਂ ਨੀਂ।

(ਸ਼ਾਹ ਮੁਹੰਮਦ)

()

ਤੇਰੀ ਕਬਰ ਤੇ ਆਈ ਆਂ ਨੇਕ ਬਖਤਾ,

ਆਪਣੇ ਦੁੱਖਾਂ ਦੇ ਮੁੱਢੇ ਅਟੇਰਨੇ ਲਈ।

ਦੀਵਾ ਭਰਨ ਲਈ ਬੁਕ ਦਾ ਖ਼ੂਨ ਭਰ ਕੇ,

ਪੱਲਾ ਰੱਖਿਆਂ ਵਾਲਾਂ ਦਾ ਫੇਰਨੇ ਲਈ।

ਆਪ ਚੜ੍ਹਿਉਂ ਜਨਾਜ਼ੇ ਤੇ ਹਾਏ ਮੈਨੂੰ

ਜੀਊਣ ਮਰਨ ਦੇ ਵਿਚ ਅੜਾ ਗਿਆ ਏਂ।

ਮੌਤ ਨਾਲ ਨਿਕਾਹ ਤੂੰ ਕਰ ਬੈਠਾ,

ਸਾਨੂੰ ਗ਼ਮ ਦਾ ਲੜ ਫੜਾ ਗਿਆ ਏਂ।

(ਜਸਵੰਤ ਸਿੰਘ ਰਾਹੀਂ)


करुणा रस

इसका स्थाई अर्थ करुणा, दया, तरस, हमदर्दी जताना आदि है। भारतीय कवि विश्वनाथ का मत है कि जहाँ मनचाही वस्तु के नष्ट होने और अनचाही वस्तु की प्राप्ति से दुःख की पुष्टि होती है, वहाँ करुणा रस की प्रधानता होती है। इस रस का अनुभव बेहद गहन है क्योंकि इसमें गहरी सहानुभूति और संवेदनशीलता है। इंसान अपने किसी प्रियजन के दुःख में इतना पिघल जाता है कि पूरी दुनिया के दर्द में उसका दिल और आत्मा कराह उठते है। महाकाव्य कवि ‘भवभूति’ ने ‘करुणा रस’ को सभी रसों में सबसे महत्वपूर्ण और विशिष्ट माना है। गुरु नानक देव जी ने करुणा व्यक्त करते हुए बाबर द्वारा किये गए विनाश के लिए भगवान से कहा था, “एति मार पई कुर्लाने तैं की दर्द ना आया”

इसी प्रकार अंग्रेजों के हाथों सिखों की हार देखकर शाह मुहम्मद दर्द एवं करूणा से यह कहते हुए कराह उठते हैं :

अज्ज होवे सरकार तां मुल्ल पावे जिहड़ीयां खालसे ने तेगां मारीयां ने।

शाह मुहम्मद इक सरकार बाझों फौजां जित्त के अंत नू हारीयां ने।”

भारत-पाकिस्तान विभाजन के दौरान हुए भयानक विनाश को देखकर अमृता प्रीतम का दिल भी पसीज गया:

“आज मैं आखां वारस शाह नू किते कबरां विचों बोले।

ते अज्ज इश्क दी किताब दा अगला वरका फोल।

इक रोई सी धी पंजाब दी तूं लिख लिख मारे वैण।

अज्ज लक्खां धीयां रोंदीयां तैनू वारिस शाह कहण नू।

वे दर्दमंदां देया दर्दिया! उठ तक्क आपणा पंजाब।

अज्ज बेले लाश विछीयां ते लहू दी भरी चिनाब।”


निम्नलिखित कविताओं में करुणा रस के प्रभावशाली उदाहरण हैं:-

()

कईयां मावां दे पुत् नी मोए ओथे,

सीने लग्गीयां तेज़ कटारीयां नी।

जिन्ना भैणां दे वीर न मिले मर के,

पईयां रोंदीय फिरन विचारीयां नी।

चंगे जिन्नां से सिरां दे मोए वाली,

खुल्ले वाल ते फिरण विचारीयाँ नी।

(शाह मुहम्मद)

(ब)

तेरी कबर ते आईं आं नेक बख्ता,

आपने दुक्खां दे मुढ्ढे अटेरन लई।

दीवा भरण लई बुक दा खून भर के,

पल्ला रूखियां वालां दा फेरन लई।

आप चढ्यों जनाज़े ते हाय मैनू,

जिऊंण मरण दे विच अड़ा गया वे।

मौत नाल निकाह तूं कर बैठा,

सानूं गम दा लड़ फड़ा गया वे।

(जसवंत सिंह राही)