ਕਰਤਰੀ ਤੇ ਕਰਮਣੀ ਵਾਚ
ਕਰਤਰੀ ਤੇ ਕਰਮਣੀ ਵਾਚ
ਕਰਤਰੀ ਵਾਚ ਤੇ ਕਰਮਣੀ ਵਾਚ ਵਾਕਾਂ ਦਾ ਵਟਾਂਦਰਾ ਕਰਨ ਵੇਲੇ ਕਰਮ ਨੂੰ ਕਰਤਾ ਦੀ ਥਾਂ ‘ਤੇ ਲਿਆਂਦਾ ਜਾਂਦਾ ਹੈ ਅਤੇ ਫਿਰ ਕਿਰਿਆ ਨੂੰ ਵੀ ਉਸ ਦੇ ਅਨੁਸਾਰ ਹੀ ਬਦਲ ਦਿੱਤਾ ਜਾਂਦਾ ਹੈ। ਇਸ ਲਈ ਇਹਨਾਂ ਨੂੰ ਵਾਕਾਂ ਵਿੱਚ ਵਰਤਣ ਵੇਲੇ ਇਹ ਧਿਆਨ ਰੱਖਣਾ ਚਾਹੀਦਾ ਹੈ ਕਿ ਕਰਤਾ (ਕਰਨ ਵਾਲਾ) ਕਰਮ ਦੀ ਥਾਂ ‘ਤੇ ਰੱਖਣ ਵੇਲੇ ਵਾਕ ਦਾ ਸਹੀ ਅਰਥ ਨਿਕਲ ਰਿਹਾ ਹੈ। ਆਓ, ਕਰਤਰੀ ਵਾਚ ਵਾਕਾਂ ਤੇ ਕਰਮਣੀ ਵਾਚ ਵਾਕਾਂ ਦੀਆਂ ਕੁਝ ਉਦਾਹਰਨਾਂ ਦੇਖੀਏ :
ਉਪਰੋਕਤ ਕਰਮਣੀ ਵਾਚ ਵਿੱਚ ‘ਰੋਟੀ’ ਕਰਤਾ ਦੀ ਥਾਂ ‘ਤੇ ਆ ਗਈ ਹੈ ਤੇ ‘ਮੈਂ’ ਨੂੰ ‘ਮੈਥੋਂ’ ਸ਼ਬਦ ਵਿੱਚ ਬਦਲ ਕੇ ਕਰਮ ਦੀ ਥਾਂ ‘ਤੇ ਲਿਆਂਦਾ ਗਿਆ ਹੈ। ਕਿਰਿਆ ਨੂੰ ਵੀ ਕਰਮ ਦੇ ਅਨੁਸਾਰ ਬਦਲ ਦਿੱਤਾ ਗਿਆ ਹੈ।
ਹੋਰ ਉਦਾਹਰਨਾਂ
ਕਰਤਰੀ ਵਾਚ : ਝੂਠ ਨਾ ਬੋਲੋ।
ਕਰਮਣੀ ਵਾਚ : ਝੂਠ ਨਾ ਬੋਲਿਆ ਜਾਵੇ।
ਕਰਤਰੀ ਵਾਚ : ਖਾਣਾ ਪਰੋਸ ਦਿਓ।
ਕਰਮਣੀ ਵਾਚ : ਖਾਣਾ ਪਰੋਸ ਦਿੱਤਾ ਜਾਵੇ।
ਕਰਤਰੀ ਵਾਚ : ਪਤੰਗ ਨੂੰ ਹਵਾ ਵਿੱਚ ਉਡਾਓ।
ਕਰਮਣੀ ਵਾਚ : ਪਤੰਗ ਨੂੰ ਹਵਾ ਵਿੱਚ ਉਡਾਇਆ ਜਾਵੇ।
ਕਰਤਰੀ ਵਾਚ : ਮਾਲੀ ਨੇ ਬੂਟਿਆਂ ਨੂੰ ਪਾਣੀ ਦਿੱਤਾ। ਕਰਮਣੀ ਵਾਚ : ਬੂਟਿਆਂ ਨੂੰ ਮਾਲੀ ਦੁਆਰਾ ਪਾਣੀ ਦਿੱਤਾ ਗਿਆ।