ਕਬੀਲਿਆਂ ਦੀ ਰਾਜ-ਵਿਵਸਥਾ
ਪ੍ਰਸ਼ਨ. ਕਬੀਲਿਆਂ ਦੀ ਰਾਜ-ਵਿਵਸਥਾ ਦੀਆਂ ਕੀ ਵਿਸ਼ੇਸ਼ਤਾਵਾਂ ਸਨ?
ਉੱਤਰ : ਆਰੰਭ ਵਿਚ ਆਰੀਆਂ ਲੋਕ ਕਬੀਲਿਆਂ ਵਿਚ ਰਹਿੰਦੇ ਸਨ ਜਿਹਨਾਂ ਨੂੰ ‘ਜਨ’ ਆਖਿਆ ਜਾਂਦਾ ਸੀ। ਹਰ ਕਬੀਲੇ ਜਾਂ ਜਨ ਦਾ ਇਕ ਸਰਦਾਰ ਹੁੰਦਾ ਸੀ। ਆਰੀਆ ਲੋਕ ਸ਼ੁਰੂ ਵਿਚ ਪਿਤਾ ਪ੍ਰਧਾਨ ਕਬੀਲਿਆਂ ਵਿਚ ਵੰਡੇ ਹੋਏ ਸਨ, ਹਰ ਕਬੀਲਾ ਲੜਾਈ ਵਿਚ ਅਗਵਾਈ ਦੀ ਯੋਗਤਾ ਦੇ ਆਧਾਰ ਉੱਤੇ ਆਪਣਾ ਸਰਦਾਰ ਚੁਣਦਾ ਸੀ। ਇਸ ਲਈ ਸਰਦਾਰ ਦਾ ਪਦ ਖਾਨਦਾਨੀ ਨਹੀਂ ਸੀ, ਪਰ ਸਰਦਾਰਾਂ ਵਿਚ ਰਾਜਿਆਂ ਦੇ ਅਧਿਕਾਰ ਧਾਰਨ ਦੀ ਰੁਚੀ ਜ਼ਰੂਰ ਹੁੰਦੀ ਸੀ।
ਸਰਦਾਰ ਆਪਣੇ ਕਬੀਲੇ ਦੇ ਬਜ਼ੁਰਗਾਂ ਦੀ ‘ਸਭਾ’ ਦੀ ਸਲਾਹ ਨਾਲ ਸਾਰੇ ਫੈਸਲੇ ਕਰਦਾ ਸੀ। ਮਹੱਤਵਪੂਰਨ ਮਾਮਲਿਆਂ ਉੱਤੇ ਫੈਸਲੇ ਕਰਨ ਲਈ ਸਾਰਾ ਕਬੀਲਾ ‘ਸਮਿਤੀ’ ਦੇ ਰੂਪ ਵਿਚ ਇਕੱਠਾ ਹੁੰਦਾ ਸੀ। ‘ਸਭਾ’ ਤੇ ‘ਸਮਿਤੀ’ ਦੀਆਂ ਦੋਵੇਂ ਸੰਸਥਾਵਾਂ ਸਰਦਾਰਾਂ ਉੱਤੇ ਪੂਰਨ ਕਾਬੂ ਰੱਖਦੀਆਂ ਸਨ। ਕਈ ਕਬੀਲਿਆਂ ਦੇ ਸਰਦਾਰ ਨਹੀਂ ਹੁੰਦੇ ਸਨ, ਉੱਥੇ ਕਬੀਲਿਆਂ ਦੇ ਬਜ਼ੁਰਗ ਸਮੂਹਿਕ ਫੈਸਲੇ ਕਰਦੇ ਸਨ।
ਸਰਦਾਰ ਪ੍ਰਸ਼ਾਸਨ ਦਾ ਧੁਰਾ ਹੁੰਦਾ ਸੀ। ਕਬੀਲੇ ਦਾ ਸਰਦਾਰ ਯੁੱਧ ਵਿਚ ਲੁੱਟ ਮਾਲ ਦਾ ਹਿੱਸੇਦਾਰ ਹੁੰਦਾ ਸੀ। ਸਧਾਰਣ ਰੂਪ ਵਿਚ ਸਰਦਾਰ ਨੂੰ ਕਬੀਲੇ ਦੇ ਲੋਕਾਂ ਪਾਸੋਂ ਉਪਹਾਰ ਦੇ ਰੂਪ ਵਿੱਚ ਕਈ ਚੀਜ਼ਾਂ ਮਿਲਦੀਆਂ ਸਨ। ਇਹ ਉਪਹਾਰ ਲੋਕੀਂ ਆਪਣੀ ਮਰਜ਼ੀ ਨਾਲ ਦਿੰਦੇ ਸਨ। ਰਾਜੇ ਜਾਂ ਸਰਦਾਰ ਪਾਸ ਕੋਈ ਨਿਯਮਤ ਸੈਨਾ ਨਹੀਂ ਹੁੰਦੀ ਸੀ। ਲੜਾਈ ਸਮੇਂ ਭਿੰਨ-ਭਿੰਨ ਕਬੀਲੇ ਆਪਣੀ ਸੈਨਾ ਭੇਜ ਦਿੰਦੇ ਸਨ।
प्रश्न. कबीलों की राज व्यवस्था की विशेषताएं क्या थीं?
उत्तर: प्रारंभ में आर्य लोग ‘जन’ नामक जनजातियों में रहते थे। प्रत्येक कबीले या जनजाति का एक सरदार होता था। आर्यों को शुरू में पितृसत्तात्मक कुलों में विभाजित किया गया था। प्रत्येक कबीला युद्ध में नेतृत्व करने की उनकी क्षमता के आधार पर अपने सरदार को चुनता था। अत: सरदार की स्थिति वंशवादी नहीं थी, परन्तु सरदारों की रुचि राजाओं की सत्ता पर अधिकार रखने में अवश्य होती थी।
सरदार सभी निर्णय अपने कबीले के बुजुर्गों की ‘सभा’ की सलाह से लेते थे। महत्वपूर्ण मामलों पर निर्णय लेने के लिए पूरी जनजाति एक ‘समिति’ के रूप में एकत्रित होती थी। ‘सभा’ और ‘समिति’ दोनों संस्थाओं का सरदारों पर पूर्ण नियंत्रण था। कई जनजातियों के पास सरदार नहीं थे, जहाँ आदिवासी बुजुर्ग सामूहिक निर्णय लेते थे।
प्रशासन का केन्द्र सरदार होता था। कबीले का मुखिया युद्ध में लूट का माल बाँटता था। सामान्यतः मुखिया को जनजाति के लोगों से उपहार के रूप में बहुत सी चीजें प्राप्त होती थीं। ये उपहार लोग स्वेच्छा से देते थे। राजा या मुखिया के पास कोई नियमित सेना नहीं होती थी। युद्ध के दौरान विभिन्न जनजातियाँ अपनी सेनाएँ भेजती थीं।
Question. What were the characteristics of the tribal political system?
Answer: Initially the Aryan people lived in tribes called ‘Jana’. Every clan or tribe had a chieftain. The Aryans were initially divided into patriarchal clans. Each tribe chose its chieftain based on his ability to lead in battle. Therefore, the position of the Sardar was not dynastic, but the Sardars were interested in having control over the power of the kings.
The Sardar used to take all decisions on the advice of the ‘Sabha’ of the elders of his clan. The entire tribe would gather as a ‘committee’ to decide on important matters. Both the institutions ‘Sabha’ and ‘Committee’ had complete control over the chieftains. Many tribes did not have chieftains, and tribal elders made collective decisions.
The Sardar was the center of administration. The head of the clan used to distribute the spoils of war. Generally, the chief received many things as gifts from the people of the tribe. People gave these gifts voluntarily. The king or chief did not have any regular army. During the war various tribes used to send their armies.