ਔਖੇ ਸ਼ਬਦਾਂ/ਵਾਕੰਸ਼ਾਂ ਦੇ ਅਰਥ : ਗਗਨ ਮੈ ਥਾਲੁ
ਗਗਨ ਮੈ ਥਾਲੁ : ਅਸਮਾਨ ਰੂਪੀ ਥਾਲ ।
ਰਵਿ ਚੰਦੁ ਦੀਪਕ : ਸੂਰਜ ਤੇ ਚੰਦ ਰੂਪੀ ਦੀਵੇ ।
ਤਾਰਿਕਾ ਮੰਡਲ : ਤਾਰਾ ਮੰਡਲ ।
ਜਨਕ : ਮਾਨੋ ।
ਮਲਆਨਲੋ : ਮਲਯ ਪਰਬਤ ਤੋਂ ਆਉਣ ਵਾਲੀ ਸੁਗੰਧਿਤ ਹਵਾ ।
ਸਗਲ : ਸਾਰੀ ।
ਬਨਰਾਇ : ਬਨਸਪਤੀ ।
ਫੂਲੰਤ : ਫੁੱਲਾਂ ਦੀ ।
ਭਵਖੰਡਨਾ : ਸੰਸਾਰਿਕ ਬੰਧਨ ਕੱਟਣ ਵਾਲਾ ਪਰਮਾਤਮਾ।
ਅਨਹਤਾ : ਅਨਹਦ ।
ਸ਼ਬਦ : ਆਤਮ-ਮੰਡਲ ਦਾ ਸੰਗੀਤ, ਜੋ ਸਮਾਧੀ ਵਿੱਚ ਸੁਣਾਈ ਦਿੰਦਾ ਹੈ ।
ਵਾਜੰਤ ਭੇਰੀ : ਭੇਰੀਆਂ ਵੱਜਦੀਆਂ ਹਨ ।
ਸਹਸ : ਹਜ਼ਾਰਾਂ ।
ਤਵ : ਤੇਰੇ ।
ਨਨਾ : ਇਕ ਵੀ ਨਹੀਂ ।
ਬਿਮਲ : ਨਿਰਮਲ ।
ਪਦ : ਪੈਰ ।
ਗੰਧ : ਗੰਧ ਦਾ ਅਨੁਭਵ ਕਰਨ ਵਾਲੀਆਂ ਨਾਸਾਂ
ਗੁਰ ਸਾਖੀ : ਗੁਰੂ ਦੀ ਸਿੱਖਿਆ ਨਾਲ ।
ਕਮਲ : ਕੰਵਲ ਦਾ ਫੁੱਲ ।
ਮਕਰੰਦ : ਫੁੱਲਾਂ ਦਾ ਰਸ, ਸ਼ਹਿਦ ।
ਅਨਦਿਨੋ : ਰਾਤ ਦਿਨ।
ਆਹੀ : ਹੈ।
ਸਾਰਿੰਗ : ਪਪੀਹਾ ।
ਕਉ : ਨੂੰ ।
ਹੋਇ ਜਾਤੇ : ਹੋ ਜਾਵੇ ।