ਔਖੇ ਸ਼ਬਦਾਂ ਦੇ ਅਰਥ
ਅ ਨਾਲ ਸ਼ੁਰੂ ਹੋਣ ਵਾਲੇ ਸ਼ਬਦ
ਅਸਤ : ਨਸ਼ਟ, ਅਦ੍ਰਿਸ਼ਯ, ਗਾਇਬ, ਲੋਪ ਹੋ ਜਾਣ ਦਾ ਭਾਵ, ਸੂਰਜ ਦਾ ਛਿਪਣਾ
ਅਸੱਤ : ਮਿੱਥਿਆ, ਝੂਠ, ਕੂੜ, ਮਾਇਆ
ਅਸਤਨ : ਥਣ, ਮੰਮੇ, ਕੁਚ, ਛਿਪਣਾ, ਅਸਤ ਹੋਣਾ
ਅਸਤਬਲ : ਘੋੜੇ ਬੰਨ੍ਹਣ ਦੀ ਜਗ੍ਹਾ, ਘੁੜਸਾਲ, ਤਬੇਲਾ
ਅਸਤਬਾਜ਼ : ਅੱਗ ਦੀ ਖੇਡ ਬਣਾਉਣ ਜਾਂ ਚਲਾਉਣ ਵਾਲਾ
ਅਸਤਬਾਜ਼ੀ : ਅੱਗ ਜਾਂ ਬਰੂਦ ਦੀ ਖੇਡ, ਇਕ ਪਟਾਕੇ ਦੀ ਕਿਸਮ
ਅਸਤ੍ਰ : ਉਹ ਸ਼ਸਤ੍ਰ ਜਿਹੜਾ ਸੁੱਟਿਆ ਜਾਵੇ, ਜਿਵੇਂ : ਚਕ੍ਰ ਤੀਰ, ਗੋਲਾ, ਸ਼ਸਤ੍ਰ
ਅਸਤਿਤਵ : ਹੋਂਦ, ਆਕਾਰ
ਅਸਤੀਫ਼ਾ : ਅਹੁਦਾ ਤਿਆਗਣਾ, ਛੱਡ ਦੇਣਾ, ਸੌਂਪਣਾ
ਅਸੰਤੁਸ਼ਟ : ਜਿਹੜਾ ਸੰਤੁਸ਼ਟ ਨਾ ਹੋਵੇ, ਅਤ੍ਰਿਪਤ, ਨਾਖੁਸ਼
ਅਸੰਤੁਲਨ : ਅਸ਼ਥਿਰ, ਚੰਚਲ, ਡਾਵਾਂਡੋਲ
ਅਸਥਾਈ : ਥੋੜ੍ਹਚਿਰ੍ਹਾ, ਕੱਚਾ, ਇਸਥਤ ਹੋਣ ਵਾਲਾ, ਠਹਿਰਣ ਵਾਲਾ, ਸੰਗੀਤ ਅਨੁਸਾਰ ਧ੍ਰੁਪਦ ਆਦਿ ਦੇ ਅਲਾਪ ਦਾ ਪਹਿਲਾ ਭਾਗ, ਰਹਾਉ, ਟੇਕ
ਅਸਥਾਨ : ਸਥਾਨ, ਥਾਂ, ਜਗ੍ਹਾ, ਟਿਕਾਣਾ, ਠਿਕਾਣਾ, ਘਰ
ਅਸਥਾਪਨ : ਸਥਾਪਨ, ਠਹਿਰਾਉਣ ਦਾ ਭਾਵ
ਅਸਥਾਪਨਾ : ਸਥਾਪਤੀ, ਠਹਿਰਾਉਣਾ, ਮੂਰਤੀਮਾਨ ਕਰਨਾ, ਗੱਡਣਾ, ਥਾਪਣਾ
ਅਸਥਾਵਰ : ਠਹਿਰਣ ਵਾਲਾ, ਜੜ੍ਹ, ਅਚਲ
ਅਸਥਿਤ : ਦੇਖੋ ਸਥਿਤ
ਅਸਥਿਰ : ਕਾਇਮ, ਅਬਿਨਾਸ਼ੀ, ਥਿਰ, ਚਲਾਇਮਾਨ, ਚੰਚਲ, ਜੋ ਕਾਇਮ ਨਹੀਂ
ਅਸਥਿਰਤਾ : ਚਲਾਇਮਾਨਤਾ, ਚੰਚਲਤਾ, ਦ੍ਰਿੜਤਾ, ਥਿਰਤਾ
ਅਸਥੀ : ਹੱਡੀ
ਅਸਥੂਲ (ਵਿ) ਮੋਟਾ, ਸੰਘਣਾ, ਵਿਸ਼ਾਲ, ਚੌੜਾ, ਵੱਡਾ
ਅਸਧਾਰਨ : ਜੋ ਸਾਧਾਰਣ ਨਹੀਂ, ਵਿਸ਼ੇਸ਼, ਖਾਸ, ਅਦੁੱਤੀ
ਅਸਪਸ਼ਟ : ਜੋ ਸਪਸ਼ਟ ਨਹੀਂ, ਧੁੰਦਲਾ, ਨਿੰਮਾ, ਧੁੰਧੂਕਾਰ, ਹਨੇਰੇ ਵਿਚ