ਔਖੇ ਸ਼ਬਦਾਂ ਦੇ ਅਰਥ
ਅ ਨਾਲ ਸ਼ੁਰੂ ਹੋਣ ਵਾਲੇ ਸ਼ਬਦ
ਅ : ਪੰਜਾਬੀ ਵਰਣਮਾਲਾ ਦਾ ਦੂਜਾ ਸ੍ਵਰ ਅੱਖਰ, ਇਸਦਾ ਉਚਾਰਣ ਥਾਂ ਕੰਠ ਹੈ— ਇਕ ਨਾਹ ਸੂਚਕ ਸ਼ਬਦ ਜਿਹੜਾ ਨਾਵਾਂ ਅਤੇ ਵਿਸ਼ੇਸ਼ਣਾਂ ਦੇ ਅੱਗੇ ਲੱਗ ਕੇ ਉਲਟ ਅਰਥ ਦਿੰਦਾ ਹੈ—ਜਿਵੇਂ: ਅਕਾਲ, ਅਸਮਰਥ, ਅਟੱਲ, ਅਨੀਤੀ ਆਦਿ (ਨਾ.) ਜਗਤ, ਵਿਸ਼ਵ, ਅੱਗ, ਬ੍ਰਹਮਾ, ਵਿਸ਼ਨੂੰ, ਪਵਨ, ਅੰਮ੍ਰਿਤ
ਆਊ : ਇੱਕ ਯੋਜਕ ਸ਼ਬਦ, ਇਕ ਅਗੇਤਰ ਜਿਵੇਂ ਅਉਗਣ
ਅਉਸਰ : ਮੌਕਾ, ਸਮਾਂ, ਵੇਲਾ, ਪ੍ਰਸੰਗ
ਅਉਖ : ਔਖ, ਕਠਿਨਾਈ, ਮੁਸ਼ਕਲ
ਅਉਖਦ : ਔਸ਼ਧੀ, ਦਵਾਈ, ਦਵਾ, ਜੜ੍ਹੀ-ਬੂਟੀ, ਦਾਰੂ
ਅਉਖਾ : ਮੁਸ਼ਕਲ, ਮੁਸੀਬਤ, ਔਖ ਵਿਚ, ਦੁਖੀ
ਅਉਗੁਣ : ਔਗੁਣ, ਕਮੀਆਂ, ਕਮੀ, ਦੋਸ਼
ਅਉਗੁਣਿਆਰਾ : ਅਵਗੁਣਾਂ ਨਾਲ ਭਰਿਆ, ਦੋਸ਼ੀ, ਐਬੀ
ਅਉਘਟ : ਦੇਖੋ ਅਵਘਟ
ਅਉਘੜ : ਜਿਸ ਨੇ ਘਰ ਬਾਰ ਤਿਆਗ ਦਿੱਤਾ ਹੋਵੇ, ਅਉਧੂ, ਫ਼ਕੀਰ, ਜੋਗੀਆਂ ਦਾ ਇਕ ਫਿਰਕਾ, ਸ਼ਿਵ ਦਾ ਉਪਾਸ਼ਕ, ਸ਼ੈਵ
ਅਉਧ : ਉਮਰ, ਆਯੂ, ਮਿਆਦ, ਹੱਦ, ਸੀਮਾ
ਅੰਸ਼ : ਹਿੱਸਾ, ਟੋਟਾ, ਖੰਡ, ਟੁਕੜਾ, ਭਾਗ
ਅਸ : ਅਜਿਹਾ, ਐਸਾ, ਘੋੜਾ, ਫੈਲਣਾ, ਭੋਗਣਾ, ਚਮਕਣਾ
ਅਸਹ : ਨਾ ਸਹਿਣ ਯੋਗ, ਜੋ ਸਹਾਰਿਆ ਨਾ ਜਾ ਸਕੇ
ਅਸ਼ਕ : ਅੱਥਰੂ, ਹੰਝੂ
ਅਸ਼ਕੇ : ਸਦਕੇ ਕੁਰਬਾਨ
ਅਸੰਖ : ਗਿਣਤੀ ਤੋਂ ਪਰੇ, ਬੇਸ਼ੁਮਾਰ, ਅਣਗਿਣਤ
ਅਸੰਗਤ : ਅਯੋਗ, ਨਾਮੁਨਾਸਬ
ਅਸਗੰਧ : ਇਕ ਦਵਾਈ ਜੋ ਪੇਟ ਦੇ ਕੀੜੇ, ਖਾਂਸੀ, ਦਮਾ ਆਦਿ ਠੀਕ ਕਰਦੀ ਹੈ ਤੇ ਬਲ, ਤਾਕਤ, ਜੁਆਨੀ ‘ਚ ਵਾਧਾ ਕਰਦੀ ਹੈ
ਅਸਗਾਹ : ਅਥਾਹ, ਬਹੁਤ ਹੀ, ਅਗਾਧ
ਅਸਚਰਜ : ਹੈਰਾਨ, ਅਦਭੁਤ, ਅਚੰਭੇ ਵਾਲਾ, ਵਿਸਮੈਕਾਰੀ
ਅਸਚਰਜਤਾ : ਹੈਰਾਨੀ, ਅਚੰਭਾ
ਅਸ਼ਟ : ਅੱਠ, ਅੱਠ ਦੀ ਸੰਖਿਆ, 8
ਅਸ਼ਟ ਸਿੱਧੀ : ਯੋਗ-ਸਾਧਨਾ ਨਾਲ ਪ੍ਰਾਪਤ ਹੋਣ ਵਾਲੀਆਂ ਅੱਠ ਪ੍ਰਕਾਰ ਦੀਆਂ ਸ਼ਕਤੀਆਂ ਜਾਂ ਕਰਾਮਾਤਾਂ , ਜਿਵੇਂ :
1. ਅਣਿਮਾ : ਬਹੁਤ ਛੋਟਾ ਹੋ ਜਾਣਾ
2. ਮਹਿਮਾ : ਵੱਡਾ ਹੋਣਾ
3. ਗਰਿਮਾ : ਭਾਰੀ ਹੋ ਜਾਣਾ
4. ਲਘਿਮਾ : ਹੌਲਾ ਹੋ ਜਾਣਾ
5. ਪ੍ਰਾਪਤਿ : ਮਨਚਾਹੀ ਵਸਤੂ ਹਾਸਲ ਕਰ ਲੈਣੀ
6. ਪ੍ਰਾਕਾਮਯ : ਮਨ ਦੀ ਬਾਤ ਬੁੱਝ ਲੈਣੀ
7. ਈਸ਼ਿਤਾ : ਆਪਣੀ ਇੱਛਾ ਅਨੁਸਾਰ ਸਭ ਨੂੰ ਪ੍ਰੇਰਣਾ
8. ਵਸ਼ਿਤਾ : ਸਭ ਨੂੰ ਵੱਸ ਕਰ ਲੈਣਾ
ਅਸ਼ਟਦਸ : ਅਠਾਰਾਂ, 18, ਅਠਾਰਾਂ ਪੁਰਾਣਾਂ ਤੋਂ ਭਾਵ
ਅਸ਼ਟਧਾਤ : ਅੱਠ ਧਾਤਾਂ ਜਿਵੇਂ :- ਸੋਨਾ, ਚਾਂਦੀ, ਤਾਂਬਾ, ਜਿਸਤ, ਪਾਰਾ, ਕਲੀ, ਲੋਹਾ, ਸਿੱਕਾ
ਅਸ਼ਟਪਦੀ : ਇਕ ਕਾਵਿ ਰੂਪ, ਅੱਠ ਪਦਿਆਂ ਦੀ ਰਚਨਾ
ਅਸ਼ਟਮੀ : ਚਾਨਣ ਅਤੇ ਹਨੇਰੇ ਪੱਖ ਵਿਚ ਚੰਦ੍ਰਮਾ ਦੀ ਅੱਠਵੀਂ ਤਿਥਿ
ਅਸ਼ਟਾਂਗ : ਅੱਠ ਅੰਗ (ਯੋਗ ਦੇ ਅੱਠ ਅਗੇ-ਯਮ, ਨਿਯਮ, ਆਸਨ, ਪ੍ਰਾਣਾਯਾਮ, ਪ੍ਰਤਯਾਹਾਰ, ਧਾਰਣਾ, ਧਿਆਨ, ਸਮਾਧੀ
ਅਸ਼ਟਾਂਗ-ਪ੍ਰਣਾਮ : ਅੱਠਾਂ ਅੰਗਾਂ ਨਾਲ ਕੀਤੀ ਹੋਈ ਪ੍ਰਣਾਮ, ਇਸਨੂੰ ‘ਦੰਡਵਤ ਪ੍ਰਣਾਮ’ ਵੀ ਆਖਦੇ ਹਨ। ਇਸ ਪ੍ਰਣਾਮ ਦੇ ਅੱਠ ਅੰਸ਼ ਇਹ ਹਨ : ਗੋਡੇ, ਪੈਰ, ਹੱਥ, ਛਾਤੀ, ਸਿਰ, ਬਾਣੀ, ਦ੍ਰਿਸ਼ਟੀ, ਅੰਤਹਕਰਣ
ਅਸ਼ਟਾਵਕਰ : ਇਕ ਰਿਖੀ ਜਿਸਦੇ ਸਰੀਰ ਵਿਚ ਅੱਠ ਵਲ ਪੈਂਦੇ ਸਨ।