ਔਖੇ ਸ਼ਬਦਾਂ ਦੇ ਅਰਥ


ੳ ਨਾਲ ਸ਼ੁਰੂ ਹੋਣ ਵਾਲੇ ਸ਼ਬਦ


ਓਟ : ਆਸਰਾ, ਪਨਾਹ, ਪੜਦਾ, ਉਲ੍ਹਾ

ਓਡ : ਇੱਕ ਜਾਤਿ

ਓਡਾ : ਉਤਨਾ ਵੱਡਾ, ਇਕ ਜਾਤਿ

ਓਢਨੀ : ਓੱਢਣ ਦੀ ਚਾਦਰ, ਸਾੜ੍ਹੀ, ਚੁੰਨੀ

ਓਢਿ : ਪਹਿਨ ਕੇ, ਲਪੇਟ ਕੇ

ਓਤ : ਤਾਣਾ, ਕਪੜਾ, ਬੁਣਨ ਲਈ ਤਣਿਆ ਹੋਇਆ ਸੂਤ, ਉਸ

ਓਥੇ : ਉਸ ਜਗ੍ਹਾ, ਉਥੇ, ਉਸ ਥਾਂ

ਓਦਣ : ਉਸ ਦਿਨ

ਓਦਾਂ : ਉਸੇ ਤਰ੍ਹਾਂ, ਉੱਦਾਂ

ਓਧਰ : ਉਸ ਪਾਸੇ, ਉਸ ਵੱਲ, ਉਸ ਪਾਸੇ ਨੂੰ

ਓਨਾ : ਉਤਨਾ, ਉਹਨਾਂ ਨੂੰ, ਉਸਨੂੰ

ਓਪਰਾ : ਅਜਨਬੀ, ਬੇਪਛਾਣ, ਬਿਗਾਨਾ, ਅਪਰੀਚਿਤ

ਓਮ (ॐ) : ਬ੍ਰਹਮ ਦਾ ਇਕ ਵਾਚਕ ਸ਼ਬਦ, ਈਸ਼ਵਰ, ਇਕ ਬ੍ਰਹਿਮੰਡੀ ਧੁਨ

ਓਵੇਂ : ਉਸ ਤਰ੍ਹਾਂ ਦੀ, ਉਸ ਤਰੀਕੇ ਨਾਲ ਹੀ

ਓੜਨ : ਅੰਤ, ਹੱਦ, ਆਖਰੀ ਸੀਮਾ

ਓੜਨ : ਪੰਜ ਸੁਰ ਦਾ ਰਾਗ ਜਿਵੇਂ ਹਿੰਡੋਲ