Aukhe shabad (ਔਖੇ ਸ਼ਬਦਾਂ ਦੇ ਅਰਥ)CBSEEducation

ਔਖੇ ਸ਼ਬਦਾਂ ਦੇ ਅਰਥ


ਸ ਨਾਲ ਸ਼ੁਰੂ ਹੋਣ ਵਾਲੇ ਸ਼ਬਦ


ਸਾਥੋਂ, ਸਾਪੇਖ, ਸਾਬਕਾ, ਸਾਧਕ ਆਦਿ


ਸਾਥ : ਸੰਗ, ਮੇਲ, ਜੱਥਾ, ਦੋਸਤ, ਰਾਹੀ

ਸਾਥ ਛੱਡਣਾ : ਨਾਲ ਨਾ ਚਲਣਾ, ਬੇਵਫ਼ਾ ਹੋ ਜਾਣਾ, ਵਾਅਦਾ ਨਾ ਨਿਭਾਉਣਾ

ਸਾਥ ਨਿਭਾਉਣਾ : ਅਖੀਰ ਤਕ ਜਾਂ ਮਕਸਦ ਪੂਰਾ ਹੋਣ ਤਕ ਨਾਲ ਰਹਿਣਾ, ਵਫਾਦਾਰੀ ਕਰਨੀ

ਸਾਥੀ : ਸੰਗੀ, ਰਾਹੀ, ਮਿੱਤਰ, ਹਮਦਰਦ, ਬੇਲੀ, ਸਹਾਇਕ

ਸਾਥੋਂ : ਸਾਡੇ ਤੋਂ, ਅਸਾਡੇ ਤੋਂ, ਅਸਾਂ

ਸਾਦਗੀ : ਸਾਦਾਪਨ, ਸੋਖ, ਸੁਗਮਤਾ, ਸਰਲਤਾ, ਸਧਾਰਣਤਾ, ਨਿਰਮਾਣਤਾ, ਘਰੇਲੂਪਨ

ਸਾਦਮੁਰਾਦਾ : ਆਮ, ਸਾਦਾ, ਸਾਧਾਰਣ, ਪ੍ਰਚਲਿਤ

ਸਾਦਾ : ਆਮ, ਸਿੱਧਾ, ਸਾਧਾਰਣ, ਭੋਲਾ, ਇਆਣਾ, ਨਿਰੋਲ, ਖਾਲਸ

ਸਾਧ : ਸਾਧਨਾ ਕਰਨ ਵਾਲਾ, ਸੰਤ, ਭਗਤ, ਰੂਹਾਨੀ ਪੁਰਸ਼, ਗੁਰਮੁਖ, ਬਾਬਾ, ਪੀਰ, ਮਹਾਤਮਾ, ਗੁਰੂ

ਸਾਧ ਸੰਗ : ਸਾਧੂ ਦਾ ਸੰਗ, ਗੁਰਮੁਖਾਂ ਦਾ ਸੰਗ, ਸੱਚ ਦੀ ਸੰਗਤ

ਸਾਧ ਸੰਗਤ : ਸਾਧ ਦੀ ਸੰਗਤ, ਗੁਰਮੁਖਾਂ ਦੀ ਸੰਗਤ, ਸੰਤ ਸੰਗ, ਧਾਰਿਮਕ ਬੰਦਿਆਂ ਦਾ ਇਕੱਠ

ਸਾਧ ਬਾਣਾ : ਸਾਧੂ ਦਾ ਬਾਣਾ, ਭੇਖ, ਵਰਦੀ

ਸਾਧ ਬਾਣੀ : ਸਾਧੂ ਦੇ ਮੁਖੋਂ ਉਚਰਿਤ ਬਾਣੀ, ਸਾਧ ਦੇ ਬੋਲ, ਸਾਧ ਦਾ ਬਚਨ

ਸਾਧ ਬੋਲੀ : ਸਾਧੂ ਦੀ ਬਾਣੀ ਦੀ ਭਾਸ਼ਾ, ਮਿਸ਼੍ਰਤ ਲੋਕ ਭਾਸ਼ਾ

ਸਾਧਕ : ਸਾਧਨਾ ਕਰਨ ਵਾਲਾ, ਤਪੀ, ਸਾਧ, ਮਿਹਨਤੀ, ਉੱਦਮੀ, ਇਕਾਗਰਚਿੱਤ

ਸਾਧਨਾ : ਬੰਦਗੀ, ਤੱਪ, ਸਿਮਰਨ, ਮਿਹਨਤ, ਉੱਦਮ, ਹੱਠ, ਯੋਗ, ਸਮਾਧੀ

ਸਾਧਣੀ : ਸਾਧ ਦੀ ਤੀਵੀਂ, ਸਾਧਨਾ ਕਰਨ ਵਾਲੀ ਔਰਤ, ਉੱਦਮੀ ਔਰਤ

ਸਾਧਨ : ਵਸੀਲਾ, ਔਜ਼ਾਰ, ਉਪਕਰਣ, ਸੰਦ, ਹਥਿਆਰ, ਸਮਗ੍ਰੀ ਸ੍ਰੋਤ, ਤਰੀਕਾ

ਸਾਬਿਤ : ਸਾਧਿਆ ਹੋਇਆ, ਕਾਬੂ ‘ਚ ਕੀਤਾ ਹੋਇਆ, ਸੁਧਾਰਿਆ

ਸਾਧੂ : ਸਾਧ, ਸੰਤ, ਰਿਖੀ, ਗੁਰਮੁਖ, ਮਹਾਤਮਾ

ਸਾਨ੍ਹ : ਬਲਦ, ਬੌਲਦ, ਢੰਗਾ, ਢੱਟਾ

ਸਾਨ੍ਹਾ : ਕਿਰਲੀ ਦੀ ਇਕ ਕਿਸਮ

ਸਾਨੀ : ਬਰਾਬਰ, ਤੁੱਲ, ਮੇਲਵਾਂ, ਰੀਸਵਾਨ, ਸ਼ਰੀਕ, ਪ੍ਰਤਿਦ੍ਵੰਦੀ, ਟਾਕਰੇ ਦਾ

ਸਾਨੂੰ : ਅਸਾਨੂੰ, ਮੈਨੂੰ

ਸਾਪੇਖ : ਸੰਬੰਧਿਤ, ਥਾਰੇ, ਬਾਬਤ, ਸੰਬੰਧੀ, ਤੁਲਨਾਤਮਕ, ਪਰਸਪਰ ਨਿਰਭਰ

ਸਾਪੇਖਕ : ਤੁਲਨਾਤਮਕ, ਸ਼ਰਤੀਆ

ਸਾਫ਼ : ਨਿਰਮਲ, ਸਵੱਛ, ਸੁਥਰਾ, ਪਾਕ, ਪਵਿੱਤਰ, ਉੱਜਲ, ਮਾਂਜਿਆ, ਬੇਐਬ, ਸਪਸ਼ਟ

ਸਾਫ਼-ਸਾਫ਼ : ਸਪਸ਼ਟ, ਸਿੱਧਾ, ਦੋ-ਟੁੱਕ

ਸਾਫ਼ ਸੁਥਰਾ : ਪਵਿੱਤਰ, ਨਿਰਮਲ, ਲਿਸ਼ਕਿਆ- ਮਾਂਜਿਆ

ਸਾਫ਼ ਦਿਲ : ਈਮਾਨਦਾਰ, ਸੱਚਾ, ਸਪਸ਼ਟ ਬੋਲਣ ਵਾਲਾ, ਨੇਕ

ਸਾਫ਼ਗੋਈ : ਸੱਚਾਈ, ਨੇਕੀ, ਸੁਖੜਤਾ, ਸਪਸ਼ਟਵਾਦਤਾ

ਸਾਫ਼ਾ : ਪੱਗ, ਪਗੜੀ, ਪਟਕਾ, ਛੋਟੀ ਪੱਗ, ਦੁਪੱਟਾ, ਪੱਲਾ

ਸਾਬਕਾ : ਪਹਿਲਾ, ਪਿਛਲਾ, ਨੌਕਰੀ ਤੋਂ ਲਾਂਭੇ, ਭੂਤਪੂਰਵ, ਪੂਰਬਲਾ

ਸਾਬਣ : ਸਬੂਣ, ਮੈਲ ਲਾਹੁਣ ਵਾਲੀ ਟਿੱਕੀ

ਸਾਬਣ ਦਾਨੀ : ਸਾਬਣ ਰੱਖਣ ਵਾਲੀ