ਔਖੇ ਸ਼ਬਦਾਂ ਦੇ ਅਰਥ
ਸ ਨਾਲ ਸ਼ੁਰੂ ਹੋਣ ਵਾਲੇ ਸ਼ਬਦ
ਸਾਕਾ, ਸਾਖੀ, ਸਾਢੇ, ਸਾਂਝਾ ਆਦਿ
ਸਾਕਾ : ਸੰਨ, ਸੰਮਤ, ਜੋ ਇਕ ਪ੍ਰਤਾਪੀ ਭਾਰਤੀ ਰਾਜੇ ਸਾਲਿਵਾਹਨ ਨੇ ਚਲਾਇਆ ਅਤੇ ਸੰਨ ਈਸਵੀ ਤੋਂ ਕੋਈ 78 ਵਰ੍ਹੇ ਪਿਛੋਂ ਸ਼ੁਰੂ ਹੋਇਆ, ਇਤਿਹਾਸ ਦੀ ਕੋਈ ਵੱਡੀ ਘਟਨਾ
ਸਾਕਾਰ : ਪ੍ਰਤੱਖ, ਸਮੂਰਤ, ਆਕਾਰ ਵਾਲਾ, ਅਸਲ, ਸਾਫ਼
ਸਾਕੀ : ਸ਼ਰਾਬ ਉੜੇਲਣ ਵਾਲਾ, ਖਾਨਸਾਮਾ, ਪਿਆਰਾ, ਪਿਆਰੀ, ਦਿਲਬਰ
ਸਾਖ : ਭਰੋਸਾ, ਇਤਬਾਰ, ਪ੍ਰਤੀਤੀ, ਵਿਸ਼ਵਾਸ, ਕੀਮਤ
ਸਾਖਰ : ਪੜ੍ਹਿਆ-ਲਿਖਿਆ, ਅੱਖਰ-ਗਿਆਨ ਰੱਖਣ ਵਾਲਾ, ਪਾੜੂ
ਸਾਖਰਤਾ : ਕਿਤਾਬੀ, ਸਾਹਿਤਕ, ਅੱਖਰ ਗਿਆਨ ਨਾਲ ਸੰਬੰਧਿਤ, ਲਫ਼ਜ਼ੀ, ਪੜ੍ਹਾਈ-ਲਿਖਾਈ ਯੁਕਤ
ਸਾਖਿਆਤ : ਪ੍ਰਤੱਖ, ਹਾਜ਼ਰ, ਪ੍ਰਗਟ, ਸਮੂਰਤ, ਦ੍ਰਿਸ਼ਟਮਾਨ
ਸਾਖੀ : ਕਹਾਣੀ, ਧਾਰਮਿਕ ਕਹਾਣੀ, ਸੱਚੀ ਕਹਾਣੀ, ਉਹ ਕਹਾਣੀ ਜਿਸ ਵਿਚ ਕਰਾਮਾਤੀ ਅੰਸ਼ ਹੋਣ
ਸਾਗ : ਇਕ ਪ੍ਰਸਿੱਧ ਪੰਜਾਬੀ ਖਾਣਾ (ਹਰੀ ਸਬਜ਼ੀ)
ਸਾਂਗ : ਨਕਲ, ਬਹੁਰੂਪਤਾ, ਨਾਟਕ, ਰੰਗਮੰਚੀ ਕਲਾ
ਸਾਗਰ : ਸਮੁੰਦਰ
ਸਾਗਵਾਨ : ਇਕ ਮਜ਼ਬੂਤ ਕੀਮਤੀ ਲੱਕੜ
ਸਾਂਗੀ : ਨਕਲ ਲਾਉਣ ਵਾਲਾ, ਨਕਲੀਆ, ਨਾਇਕ, ਅਦਾਕਾਰ
ਸਾਗੂਦਾਣਾ : ਇਕ ਅਨਾਜ, ਸਾਬੂਦਾਣਾ
ਸਾਜ਼ : ਸੰਗੀਤਕ ਸੰਦ, ਵਾਜਾ, ਸਮਾਨ,
ਸਾਜ਼ ਸਮਾਨ : ਸਭ ਤਰ੍ਹਾਂ ਦਾ ਸਾਮਾਨ, ਸੰਬੰਧਿਤ ਸਮਾਨ, ਮਾਲ, ਸਾਧਨ
ਸਾਜ਼ਸ਼ : ਗੋਂਦ, ਮਨਸੂਬਾ, ਚਲਾਕੀ ਘਾੜਤ, ਸਾਂਠ-ਗਾਂਠ, ਲੁਕਵੀਂ ਵਿਉਂਤ
ਸਾਜ਼ਸ਼ੀ : ਸਾਜ਼ਸ਼ ਨਾਲ ਸੰਬੰਧਿਤ, ਮੱਕਾਰੀ, ਠੱਗੀ, ਚਾਲ
ਸਾਜਣ : ਸੱਜਣ
ਸਾਜਣਾ : ਸਿਰਜਣਾ, ਬਣਾਉਣਾ, ਸਜਾਉਣਾ
ਸਾਜ਼ਬਾਜ਼ : ਗੈਰ ਕਾਨੂੰਨੀ ਸੰਬੰਧ, ਗੁਪਤ ਸੰਬੰਧ, ਗੰਢਜੋੜ, ਸਾਂਠ-ਗਾਂਠ
ਸਾਂਝ : ਸੰਝ, ਸ਼ਾਮ, ਭਾਈਵਾਲੀ, ਭਿਆਲੀ, ਸਾਂਝ-ਭਿਆਲੀ, ਮੇਲ, ਸੰਬੰਧ
ਸਾਂਝਾ : ਇਕੱਠਾ, ਕੱਠਾ, ਜੁੜਵਾਂ, ਸਾਧਾਰਨ, ਆਮ
ਸਾਂਝੀਵਾਲ : ਸਹਾਇਕ, ਭਾਈਵਾਲ, ਹਿੱਸੇਦਾਰ
ਸਾਂਝੀਵਾਲਤਾ : ਭਾਈਚਾਰਾ, ਹਿੱਸੇਦਾਰੀ, ਸੰਬੰਧ, ਆਪਸੀ ਮੇਲਜੋਲ, ਪਰਸਪਰ ਸਹਾਇਤਾ
ਸਾਂਠ : ਮੇਲ, ਸੰਧੀ, ਜੋੜ
ਸਾਡਾ / ਸਾਡੀ : ਹਮਾਰਾ, ਅਸਾਂ ਦਾ, ਮੇਰਾ, ਅਸਾਡਾ
ਸਾਢ : ਡੇਢ, ਡੂਢਾ, ਇਕ ਤੇ ਹੋਰ ਅੱਧਾ
ਸਾਂਦ : ਸਾਨ੍ਹ
ਸਾਂਢਣੀ : ਸਾਂਢ ਦੀ ਮਾਦਾ
ਸਾਂਝਾ : ਗੰਢਣਾ, ਗੱਠਣਾ, ਗੰਢ,
ਸਾਂਢੂ : ਤੀਵੀਂ ਦੀ ਭੈਣ ਦਾ ਪਤੀ, ਭਣਵਈਆ, ਜੀਜਾ, ਸਾਲਾ, ਜੇਠ, ਦੇਰ
ਸਾਢੇ : ਪੂਰੇ ਅੰਕ ਤੋਂ ਅੱਧਾ ਜ਼ਿਆਦਾ ਜਿਵੇਂ ਸਾਢੇ ਤਿੰਨ ਦਾ ਭਾਵ ਤਿੰਨ ਤੇ ਨਾਲ ਅੱਧਾ ਹੋਰ
ਸਾਣ : ਸਿੱਲ, ਸਿਕਲੀਗਰ ਦਾ ਚਕ੍ਰ ਸਮਾਨ, ਭੁੱਲ
ਸਾਣ ਚੜ੍ਹਾਉਣਾ : ਸਿੱਲ ਤੇ ਤਿੱਖਾ ਕਰਨਾ
ਸਾਤਵਿਕ : ਸਤੋਗੁਣ ਨਾਲ ਭਰਪੂਰ, ਸੱਚਾ, ਰੂਹਾਨੀ, ਖਰਾ, ਨੇਕ