ਸਰੰਚਨਾ, ਸਰੰਗੀ, ਸਰਬੰਸ, ਸਰੋਹੀ ਆਦਿ


ਔਖੇ ਸ਼ਬਦਾਂ ਦੇ ਅਰਥ


ਸਰਗਰਮ : ਚਾਲੂ, ਚੁਸਤ, ਉੱਦਮੀ, ਤਿਆਰ-ਬਰ-ਤਿਆਰ, ਅਸਰ ਵਾਲਾ, ਤੇਜ਼-ਤਰਾਰ

ਸਰਗਰਮੀਆਂ : ਰੁਝੇਵੇਂ, ਕਾਰਵਾਈਆਂ, ਕੰਮ-ਕਾਜ

ਸਰੰਗੀ : ਇਕ ਪ੍ਰਸਿੱਧ ਤੰਤੀ ਸਾਜ਼

ਸਰਗੁਣ : ਗੁਣ ਸਹਿਤ, ਗੁਣਾਂ ਵਾਲਾ, ‘ਆਕਾਰ ਰੂਪ, ਪਰਮਾਤਮਾ ਦਾ ਸਾਕਾਰ ਰੂਪ

ਸਰਘੀ : ਤੜਕਾ, ਅੰਮ੍ਰਿਤ ਵੇਲਾ, ਸਵੇਰਦੇ 4-5 ਵਜੇ ਦਾ ਵਕਤ

ਸੰਰਚਨਾ : ਰਚਨਾ, ਬਨਾਵਟ, ਢੰਗ, ਬਣਤਰ, ਬਣਤ, ਢਾਂਚਾ

ਸਰੰਚਨਾ ਵਾਦ : ਸੰਰਚਨਾ ਤੇ ਰਚਨਾ-ਬੁਣਤੀ ਨੂੰ ਆਧਾਰ ਬਣਾ ਕੇ ਕੀਤਾ ਗਿਆ ਪਾਠ-ਵਿਸ਼ਲੇਸ਼ਣ

ਸਰਜ਼ਮੀਨ : ਜ਼ਮੀਨ, ਖੇਤਰ, ਇਲਾਕਾ

ਸਰੰਜਾਮ : ਪੂਰਣ, ਸੁਚੱਜਾ, ਸੁਘੜ, ਗੁਣਵਾਨ, ਸਾਧਣਾ

ਸਰਤਾਜ : ਮੁਖੀ, ਮਾਹਰ, ਆਗੂ, ਪਤੀ

ਸਰਦ : ਠੰਡਾ, ਕੋਰਾ, ਪਾਲਾ

ਸਰਦਲ : ਚੌਖਟ ਦੇ ਥੱਲੇ ਦੀ ਲੱਕੜ, ਬਰੂਹ, ਦਰਵਾਣੀ, ਮੁਹਾਠ

ਸਰਦਾ : ਸਰ ਜਾਣ ਦਾ ਭਾਵ, ਕਾਫ਼ੀ, ਬਥੇਰਾ, ਗੁਜ਼ਾਰੇ ਲਾਇਕ

ਸਰੰਦਾ : ਇਕ ਤੰਤੀ ਸਾਜ਼

ਸਰਦਾਈ : ਠੰਡਕ, ਸੀਤਲਤਾ, (ਬਦਾਮ, ਲਾਚੀ, ਕਾਲੀ ਮਿਰਚ ਤੇ ਮਿਸਰੀ ਘੋਟ ਕੇ ਪਾਣੀ ਵਿਚ ਰਲਾ ਕੇ ਬਣਾਇਆ ਇਕ ਪੇਅ ਪਦਾਰਥ) ਘੋਟੀ ਹੋਈ ਭੰਗ

ਸਰਦਾਰ : ਮੁਖੀ, ਆਗੂ, ਸਿੱਖ

ਸਰਦਾਰੀ : ਆਰੂਪੁਣਾ, ਨੇਤਾਗਿਰੀ, ਰੋਹਬ, ਅਹੁਦਾ, ਸਿੱਖੀ

ਸਰਦੀ : ਠੰਡ, ਪਾਲਾ, ਕੋਰਾ, ਕੱਕਰ, ਠੰਡਕ

ਸਰਨ : ਸ਼ਰਣ, ਓਟ, ਆਸਰਾ, ਪਨਾਹ, ਇਕ ਰੋਗ

ਸਰਨਾਵਾਂ : ਨਾਮ, ਪਤਾ, ਜਾਣਕਾਰੀ

ਸਰਪ : ਸੱਪ, ਸਾਂਪ

ਸਰਪੰਚ : ਮੁਖੀਆ, ਪਿੰਡ ਦੀ ਪੰਚਾਇਤ ਦਾ ਮੁਖੀਆ

ਸਰਪੰਚੀ : ਸਰਪੰਚ ਦਾ ਕਾਰਜ, ਸਰਪੰਚ ਦਾ ਅਹੁਦਾ

ਸਰਪਟ : ਪੂਰੀ ਸਪੀਡ ਤੇ, ਤੇਜ਼

ਸਰਪ੍ਰਸਤ : ਰਾਖਾ, ਰਖਵਾਲਾ, ਸਹਾਇਕ, ਖਸਮ, ਰਖਿਅਕ

ਸਰਪ੍ਰਸਤੀ : ਦੇਖ-ਰੇਖ, ਨਿਗਰਾਨੀ

ਸਰਫਾ : ਖਰਚਾ, ਖਰਚ, ਕਪੜੇ ਧੋਣ ਦਾ ਦਾਣੇਦਾਰ ਸਾਬਣ

ਸਰਫ਼ਾ : ਬਚਤ, ਕਿਰਸ, ਸੰਜਮ, ਕੰਜੂਸੀ

ਸਰਫ਼ਾ ਕਰਨਾ : ਬਚਤ ਕਰਨੀ, ਸੰਜਮ ਵਰਤਣਾ (ਖਰਚੇ ‘ਚ)

ਸਰਬ : ਸਭ ਸਾਰਾ, ਸੰਪੂਰਣ, ਸਮੁੱਚਾ

ਸਰਬ ਉੱਚ : ਸਭ ਤੋਂ ਉੱਚਾ

ਸਰਬ ਸਧਾਰਨ : ਆਮ ਆਦਮੀ, ਸਰਬਵਰਤੀ

ਸਰਬ ਸਮਰੱਥ : ਸਭ ਤੋਂ ਵੱਧ ਸ਼ਕਤੀਸ਼ਾਲੀ, ਸਰਬ ਸ਼ਕਤੀਸ਼ਾਲੀ

ਸਰਬ ਸਾਂਝਾ : ਸਭ ਲਈ, ਸਭ ਵਾਸਤੇ

ਸਰਬ ਕਲਾ ਸਮਰੱਥ : ਹਰ ਤਰ੍ਹਾਂ ਨਾਲ ਸਮਰੱਥ, ਸਭ ਕਲਾਵਾਂ ਅਤੇ ਵਿਦਿਆਵਾਂ ਦਾ ਮਾਹਿਰ

ਸਰਬ ਕਾਲੀ : ਸਭ ਕਾਲਾਂ ‘ਚ, ਹਮੇਸ਼ਾ, ਨਿੱਤ

ਸਰਬਨਾਸ਼ : ਪੂਰੀ ਤਰ੍ਹਾਂ ਤਬਾਹੀ, ਸਤਿਆਨਾਸ

ਸਰਬ ਪੱਖੀ : ਸਭ ਪੱਖਾਂ ਤੋਂ, ਹਰ ਤਰਫ਼ ਤੋਂ

ਸਰਬ ਲੋਹ : ਸ਼ੁੱਧ ਲੋਹੇ ਦਾ, ਪੱਕੇ ਲੋਹੇ ਦਾ

ਸਰਬ ਵਿਆਪਕ : ਹਰ ਜਗ੍ਹਾ ਮੌਜੂਦ

ਸਰਬੰਸ : ਸਾਰਾ ਪਰਿਵਾਰ, ਸਾਰਾ ਬੰਸ

ਸਰਬੰਸ ਦਾਨੀ : ਜਿਹੜਾ ਸਾਰੇ ਪਰਿਵਾਰ ਨੂੰ ਕਿਸੇ ਸਿਧਾਂਤ ਜਾਂ ਸੱਚ ਦੀ ਖਾਤਰ ਕੁਰਬਾਨ ਕਰ ਦਏ, ਗੁਰੂ ਗੋਬਿੰਦ ਸਿੰਘ ਮਹਾਰਾਜ ਲਈ ਵਰਤੀਦਾਂ ਇਕ ਵਿਸ਼ੇਸ਼ਣ

ਸਰਬੱਗ : ਸਰਬ ਗਿਆਤਾ, ਤ੍ਰਿਕਾਲ-ਦਰਸ਼ੀ

ਸਰਬੰਗ : ਸਰਬਭਾਵੀ, ਸਭ ਕਾਰਜਾਂ ਤੇ ਉਦੇਸ਼ਾਂ ਲਈ

ਸਰਬੱਤ : ਸਭ, ਸਭਸ ਦਾ ਸਮੁੱਚਾ, ਕੁਲ ਸੰਸਾਰ ਦਾ

ਸਰਬੱਤ ਦਾ ਭਲਾ : ਸਭ ਦਾ ਭਲਾ, ਸਭ ਜੀਵਾਂ ਦਾ ਭਲਾ

ਸਰਬੱਤ ਖਾਲਸਾ : ਸਾਰਾ ਖਾਲਸਾ ਸਮਾਜ, ਸਿੱਖ ਸਮਾਜ, ਸਿੰਘਾਂ ਦਾ ਇਕੱਠ

ਸਰਬਤ੍ਰ : ਹਰ ਜਗ੍ਹਾ, ਸਭ ਜਗ੍ਹਾ

ਸਰਬਰਾਹ : ਨੇਤਾ, ਮੁਖੀ, ਆਗੂ, ਰਹਿਬਰ, ਪ੍ਰਬੰਧਕ, ਪ੍ਰਤੀਨਿਧ

ਸਰਬਾਲ੍ਹਾ : ਦੁਲਹੇ ਦਾ ਸਹਾਇਕ ਤੇ ਸਾਥੀ (ਬੱਚਾ)

ਸਰਮਾਇਆ : ਪੂੰਜੀ, ਨਿਵੇਸ਼, ਮੂਲਧਨ, ਪੈਸਾ, ਜਾਇਦਾਦ

ਸਰਮਾਏਦਾਰ : ਪੂੰਜੀਪਤੀ, ਨਿਵੇਸ਼ਕਾਰ, ਅਮੀਰ, ਕਾਰਖ਼ਾਨੇਦਾਰ, ਸਨਅਤਕਾਰ

ਸਰਮਾਏਦਾਰੀ : ਸਰਮਾਇਆ ਜਾਂ ਪੂੰਜੀ ਹੋਣ ਦਾ ਭਾਵ, ਅਮੀਰੀ

ਸਰਮਾਏਦਾਰੀ-ਨਿਜ਼ਾਮ : ਪੂੰਜੀਵਾਦੀ ਅਰਥ-ਪ੍ਰਬੰਧ

ਸਰਲ : ਆਸਾਨ, ਸੌਖਾ, ਸਿੱਧਾ, ਸਾਫ਼

ਸਰਲੀਕਰਨ : ਸਰਲ ਬਣਾਉਣ ਦਾ ਭਾਵ, ਸਾਦਾ ਬਣਾਉਣ

ਸਰਵਾਹੀ : ਤਲਵਾਰ, ਖੜਗ, ਕਿਰਪਾਨ

ਸਰਵਾੜ੍ਹ : ਸਰਕੰਡਾ, ਕੰਡੀਲਾ ਘਾਹ, ਬੂਝਾ

ਸਰਵੇਖਣ : ਮੁਤਾਲਿਆ, ਨਜ਼ਰ ਮਾਰਨੀ, ਪਰੀਖਣ, ਜੋਖਣਾ, ਕੱਛਣਾ, ਗਰਦਾਵਰੀ, ਦੇਖ-ਭਾਲ

ਸਰ੍ਹੋਂ : ਇਕ ਤੇਲ ਬੀਜ ਫ਼ਸਲ

ਸਰਾਂ : ਠਹਿਰਨ ਦੀ ਜਗ੍ਹਾ, ਧਰਮਸ਼ਾਲਾ, ਰਿਹਾਇਸ਼, ਰੰਗ ਦਾ ਪੱਤਾ, ਤਾਸ਼ ਦੇ ਮਿਲਦੇ ਪੱਤੇ

ਸਰਾਸਰ : ਪੂਰੀ ਤਰ੍ਹਾਂ, ਮੁਕੰਮਲ, ਪੂਰਾ, ਬਿਲਕੁਲ

ਸਰਾਧ : ਮ੍ਰਿਤਕ ਪ੍ਰਾਣੀਆਂ ਨਮਿੱਤ ਬ੍ਰਾਹਮਣਾਂ ਜਾਂ ਲੋੜਵੰਦਾਂ ਨੂੰ ਖਵਾਇਆ ਗਿਆ ਭੋਜਨ, ਭਾਰਤੀ ਪਰੰਪਰਾ ਦਾ ਇਕ ਧਾਰਮਿਕ ਅੰਧਵਿਸ਼ਵਾਸ

ਸਰਾਪ : ਬਦ-ਅਸੀਸ, ਦੁਖੀ ਹੋ ਕੇ ਕਿਸੇ ਨੂੰ ਬੋਲਿਆ ਮਾੜਾ ਬਚਨ, ਬਦ-ਦੁਆ, ਫ਼ਿਟਕਾਰ, ਲਾਹਨਤ, ਕਿਸੇ ਸਿੱਧ ਪੁਰਸ਼ ਦੇ ਮੂੰਹੋਂ ਕਿਸੇ ਪ੍ਰਤੀ ਨਿਕਲਿਆ ਪੁੱਠਾ ਬਚਨ

ਸਰਾਪਿਆ : ਸਰਾਪ ਵਿਚ, ਸਰਾਪ ਭੋਗਦਾ, ਦੁਖੀ, ਬਦਨਸੀਬ

ਸਰਾਫ਼ : ਸੁਨਿਆਰ, ਸੁਨਾਰ

ਸਰਾਲ : ਅਜਗਰ, (ਸੱਪ), ਸ਼ੇਸ਼ਨਾਗ

ਸਰਾਲਾ : ਇਕ ਲੰਬੀ ਘਾਹ

ਸਰਾਲੀ : ਇਕ ਬੂਟਾ

ਸਰੀਆ : ਲੋਹੇ ਦਾ ਡੰਡਾ, ਲੋਹੇ ਦੀ ਛੜੀ

ਸਰੀਖਾ : ਸਾਰਖਾ

ਸਰੀਰ : ਦੇਹ, ਤਨ, ਦੇਹੀ, ਕਾਇਆ, ਬਦਨ, ਜੁੱਸਾ, ਪਿੰਡਾ, ਜਿਸਮ

ਸਰੀਰ ਛੱਡਣਾ : ਮੌਤ ਹੋ ਜਾਣੀ

ਸਰੀਰਕ : ਸਰੀਰ ਸੰਬੰਧੀ, ਸਰੀਰ ਦਾ, ਸਥੂਲ, ਦੇਹਧਾਰੀ

ਸਰੂ : ਕੋਲੋਂ, ਫਰਵਾਹ, ਸਰੂ ਦਾ ਦਰਖ਼ਤ

ਸਰੂਪ : ਆਕਾਰ, ਬਣਤ, ਰਚਨਾ, ਸ਼ਕਲ, ਸੂਰਤ, ਰੂਪ, ਡੀਲ-ਡੌਲ

ਸਰੂਰ : ਅਨੰਦ, ਖੁਸ਼ੀ, ਨਸ਼ਾ, ਖੁਮਾਰੀ, ਮਸਤੀ

ਸਰੇਸ਼ : ਚੀਪ, ਗੂੰਦ, ਲੱਕੜ ਜੋੜਨ ਵਾਲਾ ਲੇਸਦਾਰ ਪਦਾਰਥ

ਸਰੋਵੜਾ : ਜੈਨ ਸਾਧੂ, ਜੈਨੀ, ਇੱਕ ਪੰਖੀ

ਸਰੋਆ : ਹਵਨ ਸਮੇਂ ਘਿਉ ਪਾਉਣ ਵਾਲਾ ਚਮਚਾ

ਸਰੋਹੀ : ਇਕ ਕਿਸਮ ਦੀ ਤਲਵਾਰ

ਸਰੋਕਾਰ : ਸੰਬੰਧ, ਰਿਸ਼ਤਾ, ਵਪਾਰਕ ਸੰਬੰਧ

ਸਰੋਜ : ਕੰਵਲ ਫੁੱਲ, ਕਉਲ

ਸਰੋਦ : ਇਕ ਤੰਤੀ ਸਾਜ਼

ਸਰੋਦੀ : ਸੰਗੀਤਕ, ਸੁਰੀਲੀ, ਕਾਵਿਮਈ

ਸਰੋਪਾ : ਸਤਿਕਾਰ ਵਜੋਂ ਦਿੱਤਾ ਗਿਆ ਇਕ ਲੰਮਾ ਕਪੜਾ, ਸਿਰੋਪਾਉ